ਵਧਦੀ ਮਹਿੰਗਾਈ ਦੇ ਚੱਲਦਿਆਂ ਔਰਤਾਂ ਨੂੰ ਪੰਜਾਬ ਸਰਕਾਰ ਦੇ ਬਜਟ ਤੋਂ ਆਸ - Expectations of women
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10833426-503-10833426-1614658232587.jpg)
ਫਿਰੋਜ਼ਪੁਰ: ਇੱਕ ਵਾਰ ਫਿਰ ਤੋਂ ਗੈਸ ਸਿਲੰਡਰ ਦੀ ਕੀਮਤਾਂ 'ਚ ਵਾਧਾ ਹੋਇਆ ਹੈ। ਲੱਗਭਗ 1 ਮਹੀਨੇ ‘ਚ ਚੌਥੀ ਵਾਰ ਵਧੀ ਰਸੋਈ ਗੈਸ ਦੀਆਂ ਕੀਮਤਾਂ 'ਚ ਇਹ ਵਾਧਾ ਹੋਇਆ ਹੈ। ਗੈਸ ਸਿਲੰਡਰ ਦਾ ਮੁੱਲ 862 ਰੁਪਏ ਪਹੁੰਚ ਚੁੱਕਿਆ ਹੈ। ਇਸ ਨੂੰ ਲੈ ਕੇ ਮਹਿਲਾਵਾਂ ਨੂੰ ਕੇਂਦਰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਪਰ ਉਨ੍ਹਾਂ ਦੀਆਂ ਨਜ਼ਰਾਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਂਚ ਵਾਲੇ ਬਜਟ 'ਤੇ ਖੜ੍ਹ ਗਈਆਂ ਹਨ। ਮਹਿਲਾਵਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਦੇ ਬਜਟ ਤੋਂ ਆਸ ਹੈ ਕਿ ਉਹ ਆਪਣੇ ਬਜਟ 'ਚ ਵੱਧ ਰਹੀ ਮਹਿੰਗਾਈ ਨੂੰ ਰੋਕਣ ਲਈ ਯਤਨ ਕਰਨਗੇ ਅਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਕੁਝ ਘੱਟ ਕਰਨਗੇ।