ਸਿਆਸਤ ਅਤੇ ਵਕਾਲਤ ਦੇ ਚਮਕਦੇ ਸਿਤਾਰੇ ਨੇ ਦੁਨੀਆਂ ਨੂੰ ਕਿਹਾ ਅਲਵਿਦਾ - etv bharat chandigarh
🎬 Watch Now: Feature Video
ਬੀਜੇਪੀ ਦੇ ਕੱਦਾਵਰ ਆਗੂ ਅਰੁਣ ਜੇਟਲੀ ਦਾ ਏਮਜ਼ ਵਿਚ ਦੇਹਾਂਤ ਹੋ ਗਿਆ। ਉਹ 66 ਸਾਲਾਂ ਦੇ ਸਨ। ਪਿਛਲੇ ਕਾਫ਼ੀ ਸਮੇਂ ਤੋਂ ਉਹ ਕਿਡਨੀ ਅਤੇ ਸਾਹ ਦੀ ਤਕਲੀਫ ਤੋਂ ਪੀੜਤ ਸਨ। ਏਮਜ਼ ਦੇ ਬੁਲਿਟਨ ਮੁਤਾਬਕ ਅੱਜ ਬਾਰਾਂ ਵੱਜ ਕੇ ਸੱਤ ਮਿੰਟ ਤੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਅਰੁਣ ਜੇਟਲੀ ਸਿਆਸਤ ਅਤੇ ਵਕਾਲਤ ਦੇ ਚਮਕਦੇ ਸਿਤਾਰੇ ਸਨ। ਅਰੁਣ ਜੇਟਲੀ ਅਟੱਲ ਬਿਹਾਰੀ ਵਾਜਪਾਈ ਕੈਬਨਿਟ ਵਿਚ ਸਾਲ 2000 ਵਿੱਚ ਕੈਬਨਿਟ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ ਰਾਜ ਸਭਾ ਵਿਚ 2009 'ਚ ਵਿਰੋਧੀ ਧਿਰ ਦੇ ਆਗੂ ਰਹੇ। ਪਿਛਲੇ ਸਾਲ ਅਰੁਣ ਜੇਟਲੀ ਦਾ ਗੁਰਦੇ ਬਦਲਿਆ ਗਿਆ ਸੀ।ਲਗਾਤਾਰ ਵਿਗੜਦੀ ਸਿਹਤ ਨਾਲ ਜੂਝ ਰਹੇ ਅਰੁਣ ਜੇਟਲੀ ਨੇ ਇਸ ਸਾਲ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਤੋਂ ਦੂਰ ਰਹਿਣ ਦੀ ਸਿਫਾਰਸ਼ ਕੀਤੀ ਸੀ।
ਅਰੁਣ ਜੇਤਲੀ ਦਾ ਪੰਜਾਬ ਨਾਲ ਕਾਫੀ ਡੂੰਘਾ ਨਾਤਾ ਸੀ। ਕਿਉਂਕਿ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਨਾਨਕੇ ਸਨ। 2014 ਵਿੱਚ ਬੀਜੇਪੀ ਨੇ ਅਰੁਣ ਜੇਟਲੀ ਨੂੰ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਬਣਾਇਆ ਸੀ ਪਰ ਉਹ ਇੱਥੋਂ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ। ਅਰੁਣ ਜੇਟਲੀ ਦੇ ਦੇਹਾਂਤ ਤੇ ਨਾ ਸਿਰਫ ਦੇਸ਼ ਬਲਕਿ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੇ ਹਮਰੁਤਬਾ ਅਤੇ ਪੁਰਾਣੇ ਸਿਆਸੀ ਦੋਸਤ ਸ਼ੋਕ ਸੰਵੇਦਨਾ ਜਤਾ ਰਹੇ ਹਨ।