ਬਜ਼ੁਰਗ ਜੋੜੇ ਨਾਲ ਕੁੱਟਮਾਰ ਕਰ ਲੁਟੇਰਿਆ ਨੇ ਪਿਸਤੌਲ ਦੀ ਨੋਕ ’ਤੇ ਲੁੱਟੇ ਲੱਖਾਂ ਰੁਪਏ - ਲੁਟੇਰਿਆਂ ਨੇ ਲੱਖਾਂ ਦੀ ਲੁੱਟ
🎬 Watch Now: Feature Video
ਸ਼ਹਿਰ ਦੇ ਤਿਲਕ ਨਗਰ ਇਲਾਕੇ ’ਚ ਲੁਟੇਰਿਆਂ ਨੇ ਲੱਖਾਂ ਦੀ ਲੁੱਟ ਨੂੰ ਅੰਜਾਮ ਦਿੱਤਾ। ਪੀੜਤ ਬਜ਼ੁਰਗ ਨੇ ਦੱਸਿਆ ਕਿ ਜਿਵੇਂ ਹੀ ਉਹ ਸਵੇਰ ਪੰਜ ਵਜੇ ਘਰੋਂ ਬਾਹਰ ਨਿਕਲੇ ਤਾਂ ਸਾਹਮਣੇ ਦੋ ਨਕਾਬਪੋਸ਼ ਨੌਜਵਾਨ ਖੜੇ ਸੀ ਜਿਨ੍ਹਾਂ ਨੇ ਸਾਨੂੰ ਅੰਦਰ ਵੱਲ ਨੂੰ ਧੱਕਾ ਮਾਰਿਆ ਤੇ ਦਰਵਾਜਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਨਕਾਬਪੋਸ਼ਾ ਨੇ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਫਿਰ ਪੈਸਾ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ। ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿੱਥਾ ਜਾਵੇਗਾ।