ਸ਼ਹੀਦੀ ਸਭਾ ਦੌਰਾਨ ਮਲੇਰਕੋਟਲਾ ਦੇ ਮੁਸਲਮਾਨ ਭਾਈਚਾਰੇ ਨੇ ਲਗਾਇਆ ਮਿੱਠੇ ਚੌਲਾਂ ਦਾ ਲੰਗਰ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਸ਼ਹੀਦੀ ਸਭਾ ਵਿੱਚ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਮਾਤਾ ਗੁਜਰੀ ਕਾਲਜ ਦੇ ਨਜ਼ਦੀਕ ਮਲੇਰਕੋਟਲਾ ਤੋਂ ਆਏ ਮੁਸਲਮਾਨ ਭਾਈਚਾਰੇ ਨੇ ਮਿੱਠੇ ਚੌਲਾਂ ਦਾ ਲੰਗਰ ਲਗਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇੱਥੇ ਲੰਗਰ ਦੀ ਸੇਵਾ ਨਿਭਾਉਣ ਨਹੀਂ ਬਲਕਿ ਪਿਆਰ ਦਾ ਪੈਗਾਮ ਦੇਣ ਆਏ ਹਨ। ਸਿੱਖ ਮੁਸਲਿਮ ਸਾਂਝ ਦੇ ਬੈਨਰ ਹੇਠ ਸੰਗਠਨ ਦੇ ਮੁਸਲਿਮ ਭਰਾਵਾਂ ਨੇ ਦੱਸਿਆ ਕਿ ਜਦ ਫ਼ਤਹਿਗੜ੍ਹ ਸਾਹਿਬ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਤਾਂ ਉਸ ਸਮੇਂ ਮਲੇਰਕੋਟਲਾ ਦੇ ਨਵਾਬ ਮੁਹੰਮਦ ਸ਼ੇਰ ਖ਼ਾਨ ਨੇ ਇਸ ਫ਼ੈਸਲੇ ਦੇ ਖ਼ਿਲਾਫ਼ ਹਾਅ ਦਾ ਨਾਅਰਾ ਲਗਾਇਆ ਸੀ। ਇਸ ਦੇ ਚੱਲਦੇ ਉਹ ਵੀ ਆਪਣੇ ਭਾਈਚਾਰੇ ਨਾਲ ਇਸ ਪਵਿੱਤਰ ਧਰਤੀ 'ਤੇ ਹੋਏ ਉਸ ਜ਼ੁਲਮ ਦੇ ਖ਼ਿਲਾਫ਼ ਹਾਅ ਦਾ ਨਾਅਰਾ ਲਗਾਉਂਦਿਆਂ, ਸਿੱਖ ਮੁਸਲਮਾਨ ਏਕਤਾ 'ਤੇ ਚੱਲਦੇ ਮਾਨਵਤਾ ਦੀ ਸੇਵਾ ਲਈ ਲੰਗਰ ਲਗਾਇਆ।