ਤਲਾਸ਼ੀ ਮੁਹਿੰਮ ਦੌਰਾਨ ਥਾਣਾ ਕੱਚਾ-ਪੱਕਾ ਪੁਲਿਸ ਨੇ 2 ਨੂੰ ਦੇਸੀ ਪਿਸਤੌਲ ਸਮੇਤ ਕੀਤਾ ਕਾਬੂ - tarntaran police search operation
🎬 Watch Now: Feature Video
ਤਰਨਤਾਰਨ: ਥਾਣਾ ਕੱਚਾ-ਪੱਕਾ ਪੁਲਿਸ ਨੇ ਸਵਿਫਟ ਕਾਰ ਸਵਾਰ 2 ਵਿਅਕਤੀਆਂ ਨੂੰ ਦੇਸੀ ਪਿਸਟਲ ਅਤੇ 2 ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਬ-ਇੰਸਪੈਕਟਰ ਬਚਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਫ਼ਤਿਹਪੁਰ ਸੁੱਗਾ ਵਿੱਚ ਗਸ਼ਤ ਦੌਰਾਨ ਇੱਕ ਚਿੱਟੇ ਰੰਗ ਦੀ ਸਵਿਫਟ ਖੜੀ ਦਿਖੀ, ਜਿਸ ਦੀ ਜਾਂਚ ਦੌਰਾਨ ਡਰਾਇਵਰ ਪਲਵਿੰਦਰ ਸਿੰਘ ਗੱਡੀ ਵਿੱਚੋਂ ਉਤਰ ਕੇ ਫ਼ਰਾਰ ਹੋ ਗਿਆ, ਪਰ ਮੌਕੇ ਉੱਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਮੌਕੇ ਉੱਤੇ ਉਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ, 2 ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ ਉਨ੍ਹਾਂ ਵਿਰੁੱਧ ਅਸਲਾ ਐਕਟ ਤਹਿਤ ਧਾਰਾ 25, 54 ਅਤੇ 59 ਅਧੀਨ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਆਰੋਪੀ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ।