ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਪਿਸਟਲ ਤੇ 15 ਗ੍ਰਾਮ ਹੈਰੋਇਨ ਸਣੇ ਵਿਅਕਤੀ ਕੀਤਾ ਕਾਬੂ - police arrested a man
🎬 Watch Now: Feature Video
ਤਰਨ ਤਾਰਨ: ਸੀਆਈਏ ਸਟਾਫ ਨੇ ਨਾਕਾਬੰਦੀ ਦੌਰਾਨ ਪੱਟੀ ਦੇ ਪਿੰਡ ਘਰਿਆਲਾ ਤੋਂ ਇੱਕ ਵਿਅਕਤੀ ਨੂੰ 15 ਗ੍ਰਾਮ ਹੈਰੋਇਨ ਤੇ ਦੇਸੀ ਪਿਸਟਲ ਸਣੇ ਕਾਬੂ ਕੀਤਾ। ਇਸ ਦੀ ਜਾਣਕਾਰੀ ਐਸਆਈ ਸੁਖਦੇਵ ਸਿੰਘ ਨੇ ਦਿੱਤੀ। ਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਘਰਿਆਲਾ ਦੀ ਦਾਣਾ ਮੰਡੀ ਵਿੱਚ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਪੁਲਿਸ ਨੂੰ ਦੇਖ ਕੇ ਭੱਜਣ ਲੱਗ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਵਿਅਕਤੀ ਭੱਜ ਰਿਹਾ ਸੀ ਤਾਂ ਉਸ ਦੀ ਪਿਸਟਲ ਡਿੱਗ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਇਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 15 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦੀ ਰਿਮਾਂਡ ਹਾਸਲ ਕਰ ਲਈ ਹੈ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।