ਕਿਸਾਨ ਧਰਨੇ 'ਚ ਜਾਣ ਕਾਰਨ ਮਾਨਸਾ ਸ਼ਹਿਰ ਅੰਦਰ ਬਾਜ਼ਾਰ ਪਏ ਸੁੰਨੇ - ਕੋਰੋਨਾ ਮਹਾਂਮਾਰੀ
🎬 Watch Now: Feature Video
ਮਾਨਸਾ: ਕਿਸਾਨਾਂ ਦੀ ਧਰਨੇ 'ਚ ਸ਼ਮੂਲੀਅਤ ਨੇ ਬਾਜ਼ਾਰਾਂ ਦਾ ਕੰਮ ਠੰਢਾ ਪਾ ਦਿੱਤਾ ਹੈ। ਕੋਰੋਨਾ ਦੀ ਮਾਰ ਤੋਂ ਵਪਾਰੀ ਅਜੇ ਤੱਕ ਨਹੀਂ ਉੱਬਰੇ ਸਨ ਕਿ ਹੁਣ ਉਨ੍ਹਾਂ ਦੇ ਕਾਰੋਬਾਰ 'ਤੇ ਅੰਦੋਲਨ ਦੀ ਵੱਡੀ ਸੱਟ ਵੱਜੀ ਹੈ। ਇਸ ਬਾਰੇ ਗੱਲ ਕਰਦੇ ਹੋਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਕੋਰੋਨਾ ਕਰਕੇ ਕਾਰੋਬਾਰ ਮੰਦੀ 'ਚ ਸੀ ਤੇ ਹੁਣ ਪਿੰਡ ਦੇ ਹਰ ਘਰ ਦਾ ਹਰ ਇੱਕ ਜੀਅ ਅੰਦੋਲਨ 'ਚ ਹੈ ਤੇ ਲੋਕ ਖ਼ਰੀਦਦਾਰੀ ਕਰਨ ਨਹੀਂ ਆ ਰਹੇ। ਇਸ ਦੇ ਨਾਲ ਹੀ ਆਮ ਨਾਗਰਿਕ ਦਾ ਕਹਿਣਾ ਹੈ ਕਿ ਮਾਲ ਦੀ ਆਮਦ ਨਾ ਹੋਣ ਕਰਕੇ ਚੀਜ਼ਾਂ ਦੀ ਕੀਮਤਾਂ 'ਚ ਇਜਾਫ਼ਾ ਹੋਇਆ ਹੈ। ਉਨ੍ਹਾਂ ਨੇ ਕੇਂਦਰ ਤੋਂ ਅਪੀਲ ਕੀਤੀ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਛੇਤੀ ਵਾਪਿਸ ਲੈ ਲੈਣ ਤਾਂ ਜੋ ਮਾਹੌਲ ਸਹੀ ਹੋ ਸਕੇ।