ਬਿਜਲੀ ਦੀ ਸਿਪਲਾਈ ਨਾ ਮਿਲਣ ਤੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ - ਝੋਨਾ ਪਾਲਣਾ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ:ਸੂਬੇ 'ਚ ਝੋਨੇ ਦੀ ਫਸਲ ਲਈ ਪਾਣੀ ਵੱਡੀ ਮਾਤਰਾ ਵਿੱਚ ਲੱਗਦਾ ਹੈ। ਬਿਜਲੀ ਸਿਪਲਾਈ ਨਾ ਮਿਲਣ ਕਾਰਨ ਕਿਸਾਨ ਪਰੇਸ਼ਾਨ ਹਨ। ਇਸ ਲਈ ਕਿਸਾਨਾਂ ਨੇ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਪੈਦੇ ਬਿਜਲੀ ਘਰ ਦੇ ਗੇਟ ਅੱਗੇ ਮੋਟਰਾਂ ਦੀ ਬਿਜਲੀ ਦੀ ਪੂਰੀ ਸਪਲਾਈ ਨਾ ਮਿਲਣ ਕਾਰਨ ਧਰਨਾ ਲਗਾ ਦਿੱਤਾ।ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਇਸ ਗਰਿੱਡ ਚੋਂ ਜਿੰਨੇ ਵੀ ਮੋਟਰਾਂ ਤੇ ਘਰਾਂ ਨੂੰ ਬਿਜਲੀ ਜਾਂਦੀ ਹੈ ਉਹਦੀ ਸਪਲਾਈ ਪੂਰੀ ਤਰਾਂ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਪੰਜਾਬ 'ਚ ਬਿਜਲੀ ਸਪਲਾਈ ਪੂਰੀ ਹੈ। ਪਰ ਦੂਜੇ ਪਾਸੇ ਗਰਮੀ ਦੇ ਦਿਨਾਂ ‘ਚ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਖਾਸ ਕਰਕੇ ਪਿਛਲੇ ਕਈ ਦਿਨਾਂ ਤੋਂ ਟਿਊਬਵੈੱਲ ਕੁਨੈਕਸ਼ਨਾਂ ਦੀ ਸਪਲਾਈ ਅੱਠ ਘੰਟੇ ਪੂਰੀ ਨਹੀਂ ਦਿੱਤੀ। ਉਨ੍ਹਾਂ ਆਖਿਆ ਕਿ ਪਿਛਲੇ ਕਈ ਦਿਨਾ ਤੋਂ ਨੇੜਲੇ ਪਿੰਡਾਂ ‘ਚ ਵੱਡੇ ਕੱਟ ਲੱਗ ਰਹੇ ਹਨ।ਖੇਤਾਂ ਵਾਲੀ ਬਿਜਲੀ ਸਿਰਫ 4 ਘੰਟੇ ਹੀ ਮਿਲ ਰਹੀ ਹੈ।ਜਿਸ ਕਾਰਨ ਕਿਸਾਨਾ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਡੀਜ਼ਲ ਦੀ ਕੀਮਤ ਬਹੁਤ ਜਿਆਦਾ ਵੱਧ ਚੁੱਕੀ ਹੈ ਅਤੇ ਕਿਸਾਨਾ ਨੂੰ ਡੀਜਲ ‘ਤੇ ਝੋਨਾ ਪਾਲਣਾ ਔਖਾ ਹੋ ਗਿਆ ਹੈ। ਜਦ ਇਸ ਸਬੰਧੀ ਐਸਡੀਓ ਦੋਦਾ ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਜਿਹੜੀ ਸਪਲਾਈ ਮਿਸ ਹੋਈ ਹੈ। ਇਸ ਨੂੰ ਜਲਦੀ ਹੀ ਕਿਸਾਨਾਂ ਨੂੰ ਸਪਲਾਈ ਪੂਰੀ ਕੀਤੀ ਜਾਵੇਗੀ ਉਨਾਂ ਕਿਹਾ ਕਿ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰ ਲਈ ਹੈ ਤੇ ਉਹ ਜਲਦੀ ਇਹ ਮੈਸੇਜ ਦੇਣਗੇ।