ਸ਼ਹੀਦੀ ਸਭਾ ਦੌਰਾਨ ਕਰਵਾਇਆ ਗਿਆ ਨਾਟਕ 'ਜਿੰਦਾ ਨਿੱਕੀਆਂ' - Shahidi Sabha
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਯਾਦ 'ਚ ਸਲਾਨਾ ਜੋੜ ਮੇਲ ਲਗਾਇਆ ਜਾਂਦਾ ਹੈ। ਸਥਾਨਕ ਆਮ ਖ਼ਾਸ ਬਾਗ 'ਚ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਆਰਟ ਥੀਏਟਰ ਦੀ ਮਦਦ ਨਾਲ ਨਾਟਕ 'ਜਿੰਦਾ ਨਿੱਕੀਆਂ' ਦੀ ਪੇਸ਼ਕਾਰੀ ਕੀਤੀ। ਇਹ ਵਿਲੱਖਣ ਤਰੀਕੇ ਦਾ ਨਾਟਕ ਸੀ ਜਿਸ 'ਚ ਲਾਇਟ ਤੇ ਸਾਉਂਡ ਦੇ ਨਾਲ ਪੇਸ਼ ਕੀਤਾ ਜਿਸ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਇਸ ਨਾਟਕ 'ਚ ਉਨ੍ਹਾਂ ਨੇ ਦਸ਼ਮ ਗੁਰੂ ਦੇ ਜੋਤੀ ਜੋਤ ਸਮਾਉਣ ਤੱਕ ਦੇ ਇਤਿਹਾਸ ਨੂੰ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਹੈ।