3 ਦਿਨਾਂ ਤੋਂ ਲਾਪਤਾ ਬੱਚਿਆਂ ਦੇ ਪਰਿਵਾਰ ਨੂੰ ਮਿਲਣ ਪੁੱਜੇ ਡਾ.ਧਰਮਵੀਰ ਗਾਂਧੀ - Dr. Dharamveer Gandhi
🎬 Watch Now: Feature Video
ਰਾਜਪੁਰਾ 'ਚ ਪੈਂਦੇ ਪਿੰਡ ਗੰਡਾ ਖੇੜੀ 'ਚ ਪਿਛਲੇ 3 ਦਿਨਾਂ ਤੋਂ ਲਾਪਤਾ ਦੋ ਸਕੇ ਭਰਾਵਾਂ ਨੂੰ ਲੱਭਣ 'ਚ ਪੁਲਿਸ ਪ੍ਰਸ਼ਾਸਨ ਫ਼ੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਪੁਲਿਸ ਟੀਮ ਵੱਲੋਂ ਪਿੰਡ ਦੇ ਹਰੇਕ ਘਰ ਦੀ ਤਲਾਸ਼ੀ ਤੋਂ ਲੈਣ ਤੋਂ ਬਾਅਦ ਹੁਣ ਟੋਬੇ 'ਚ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। 4-5 ਏਕੜ ਦੇ ਟੋਬੇ ਨੂੰ ਖਾਲੀ ਕਰਨ ਲਈ ਪ੍ਰਸ਼ਾਸਨ ਵੱਲੋਂ ਛੋਟੀ ਜਹੀ ਮੋਟਰ ਲਗਾਈ ਗਈ ਹੈ। ਪੁਲਿਸ ਵਲੋਂ ਬੱਚਿਆਂ ਨੂੰ ਲੱਭਣ 'ਚ ਹੋ ਰਹੀ ਦੇਰੀ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਚਲਦੇ ਪਟਿਆਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਬੱਚਿਆਂ ਦੇ ਪਰਿਵਾਰ ਤੇ ਪਿੰਡ ਵਾਸਿਆ ਨੇ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਛੇਤੀ ਲੱਭਿਆ ਜਾਵੇ। ਇਸ ਮੌਕੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਪੀੜਤ ਪਰਿਵਾਰ ਨੂੰ ਮਿਲਣ ਪੁੱਜੇ।