ਚਾਈਨੀਜ਼ ਲੜੀਆਂ ਕਾਰਨ ਧੁੰਧਲਾ ਪਿਆ ਘੁਮਿਆਰਾਂ ਦਾ ਕਾਰੋਬਾਰ
🎬 Watch Now: Feature Video
ਚੰਡੀਗੜ੍ਹ : ਦੀਵਾਲੀ ਦਾ ਤਿਉਹਾਰ ਯਾਨੀ ਕਿ ਦੀਵਿਆਂ ਅਤੇ ਰੋਸ਼ਨੀ ਦਾ ਤਿਉਹਾਰ। ਦੀਵਾਲੀ ਨੇੜੇ ਆਉਂਦੇ ਸਾਰ ਹੀ ਘੁਮਿਆਰ ਦੀਵੇ ਵੇਚਣ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਸਾਰਾ ਸਾਲ ਦੀਵੇ ਬਣਾਉਣ ਤੋਂ ਬਾਅਦ ਦੀਵਾਲੀ ਮੌਕੇ ਦੀਵੇ ਵੇਚ ਕੇ ਘਰ ਦਾ ਗੁਜ਼ਾਰਾ ਕਰਨ ਵਾਲੇ ਘੁਮਿਆਰਾਂ ਨੂੰ ਇਹ ਸਵਾਲ ਹਮੇਸ਼ਾ ਤੰਗ ਕਰਦਾ ਰਹਿੰਦਾ ਹੈ ਕਿ ਇਸ ਸਾਲ ਉਨ੍ਹਾਂ ਦੇ ਦੀਵੇ ਵਿਕਣਗੇ ਜਾਂ ਨਹੀਂ। ਪਰ, ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵਿੱਚ ਦੀਵੇ ਖ਼ਰੀਦਣ ਦਾ ਕ੍ਰੇਜ਼ ਘੱਟ ਗਿਆ ਅਤੇ ਲੋਕਾਂ ਦਾ ਰੁਝਾਨ ਚਾਈਨੀਜ਼ ਲਾਈਟਾਂ ਖ਼ਰੀਦਣ ਵਿੱਚ ਵੱਧ ਗਿਆ ਹੈ। ਚਾਈਨੀਜ਼ ਲਾਈਟਾਂ ਨੇ ਦੀਵਿਆਂ ਦੀ ਲੋਅ ਨੂੰ ਧੁੰਦਲਾ ਕਰ ਦਿੱਤਾ ਹੈ। ਇਸ ਬਾਰੇ ਦੀਵੇ ਵੇਚਣ ਵਾਲਿਆਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੀਵਿਆਂ ਦੀ ਥਾਂ ਹੁਣ ਚਾਈਨੀਜ਼ ਬੱਲਬਾਂ ਨੇ ਲੈ ਲਈ ਹੈ ਜਿਸ ਦਾ ਅਸਰ ਇਨ੍ਹਾਂ ਘੁਮਿਆਰਾਂ ਪਰਿਵਾਰਾਂ ਦੇ ਉੱਤੇ ਪਿਆ ਹੈ। ਦੀਵੇ ਵੇਚਣ ਵਾਲੇ ਪਰਿਵਾਰਾਂ ਦਾ ਕਹਿਣਾ ਹੈ ਕੀ ਦੀਵਾਲੀ ਤਾਂ ਸਿਰਫ਼ ਨਾਂਅ ਦੀ ਹੀ ਹੈ। ਇਸ ਮੌਕੇ ਦੀਵੇ ਪੇਂਟ ਕਰਕੇ ਵੇਚਣ ਵਾਲੀ ਇੱਕ ਮਹਿਲਾ ਦੁਕਾਨਦਾਰ ਨੇ ਦੱਸਿਆ ਉਨ੍ਹਾਂ ਦਾ ਕੰਮ ਹੁਣ 90 ਫ਼ੀਸਦੀ ਖ਼ਤਮ ਹੋ ਚੁੱਕਿਆ ਹੈ ਜਿਸ ਉੱਤੇ ਉਨ੍ਹਾਂ ਵੱਲੋਂ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਰਕਾਰ ਉਨ੍ਹਾਂ ਵੱਲ ਵੀ ਧਿਆਨ ਦੇਵੇ ਤਾਂ ਜੋ ਉਨ੍ਹਾਂ ਦੇ ਬੱਚੇ ਚੰਗੀ ਸਿੱਖਿਆ ਹਾਸਲ ਕਰਕੇ ਆਪਣੇ ਜੀਵਨ ਨੂੰ ਉੱਜਵਲ ਕਰ ਸਕਣ।