ਧਾਰੀਵਾਲ ਪੁਲਿਸ ਨੇ ਨਜਾਇਜ਼ ਸ਼ਰਾਬ ਸਮੇਤ ਪੰਜਾਬ ਪੁਲਿਸ ਦੇ ਸਿਪਾਹੀ ਤੇ ਉਸ ਦੇ ਸਾਥੀ ਨੂੰ ਕੀਤਾ ਕਾਬੂ - ਨਜਾਇਜ਼ ਸ਼ਰਾਬ
🎬 Watch Now: Feature Video

ਗੁਰਦਾਸਪੁਰ: ਥਾਣਾ ਧਾਰੀਵਾਲ ਪੁਲਿਸ ਨੇ ਗਸ਼ਤ ਦੌਰਾਨ ਇਕ 3 ਲੱਖ ਮੀਲੀਲੀਟਰ ਨਜਾਇਜ਼ ਸ਼ਰਾਬ ਸਮੇਤ ਪੰਜਾਬ ਪੁਲਿਸ ਦੇ ਸਿਪਾਹੀ ਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ ਹੈ। ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੇ ਦਸਿਆ ਕਿ ਪੁਲਿਸ ਪਾਰਟੀ ਰੋਜ਼ਾਨਾ ਦੀ ਤਰ੍ਹਾਂ ਗਸ਼ਤ ਕਰ ਰਹੀ ਸੀ ਉਨ੍ਹਾਂ ਨੇ ਜਦੋਂ ਇੱਕ ਕਾਰ ਫੋਰਡ ਫਿਗੋ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਦਾ ਪਿੱਛਾ ਕਰ ਕਾਰ ਨੂੰ ਕਾਬੂ ਕੀਤਾ ਤਾਂ ਕਾਰ ਇੱਕ ਪੁਲਿਸ ਕਾਂਸਟੇਬਲ ਮਨਦੀਪ ਸਿੰਘ ਚਲਾ ਰਿਹਾ ਸੀ ਜੋ ਕੇ ਗੁਰਦਾਸਪੁਰ ਪੁਲਿਸ ਲਾਈਨ ਵਿੱਚ ਤਾਇਨਾਤ ਹੈ ਤੇ ਉਸ ਦਾ ਸਾਥੀ ਰਮਨ ਕੁਮਾਰ ਉਸ ਦੇ ਨਾਲ ਬੈਠਾ ਸੀ। ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 3 ਲੱਖ ਐਮ.ਐਲ ਦੇਸੀ ਸ਼ਰਾਬ ਬਰਾਮਦ ਹੋਈ।