ਹੁਸ਼ਿਆਰਪੁਰ ਵਿੱਚ ਦੰਦਾਂ ਦੀ ਸੰਭਾਲ ਲਈ 33ਵੇਂ ਪੰਦਰਵਾੜੇ ਦੀ ਸ਼ੁਰੂਆਤ - ਹੁਸ਼ਿਆਰਪੁਰ ਵਿੱਚ 33ਵੇਂ ਪੰਦਰਵਾੜੇ ਦੀ ਸ਼ੁਰੂਆਤ
🎬 Watch Now: Feature Video
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਿਹਤ ਵਿਭਾਗ ਹੁਸ਼ਿਆਰਪੁਰ ਨੇ ਦੰਦਾਂ ਦੀ ਸਿਹਤ ਸੰਭਾਲ ਤੇ ਰੋਗਾਂ ਤੋਂ ਬਚਾਅ ਤੇ ਇਲਾਜ ਸਬੰਧੀ 33ਵੇਂ ਪੰਦਰਵਾੜੇ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ , ਡਿਪਟੀ ਡਇਰੈਕਟਰ ਡੈਂਟਲ ਡਾ. ਗੁਲਵਿੰਦਰ ਸਿੰਘ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾਂ ਤੇ ਹੋਰ ਵੀ ਕਈ ਸ਼ਾਮਿਲ ਸਨ। ਇਸ ਬਾਰੇ ਡਾ. ਪਵਨ ਕੁਮਾਰ ਨੇ ਦੱਸਿਆ ਕਿ ਇਹ ਪੰਦਰਵਾੜਾ ਸਿਵਲ ਹਸਪਤਾਲ ਹੁਸ਼ਿਆਰਪੁਰ, ਐਸਡੀਐਚ ਦਸੂਹਾ, ਮੁਕੇਰੀਆਂ, ਗੰੜ੍ਹਸ਼ੰਕਰ, ਸੀਐਚਸੀ ਟਾਂਡਾ, ਚੱਕੋਵਾਲ, ਸਾਮ ਚੋਰਾਸ਼ੀ ਤੇ ਮਾਹਿਲਪੁਰ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡੈਂਟਲ ਸਿਹਤ ਪੰਦਰਵਾੜੇ ਦੇ ਦੌਰਾਨ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਖੇ ਦੰਦਾਂ ਦੀਆਂ ਬਿਮਾਰੀਆਂ ਤੇ ਬਚਾਅ ਸਬੰਧੀ ਜਾਗਰੁਕ ਕੈਂਪ ਲਾਏ ਜਾਣਗੇ। ਇਸ ਤੋਂ ਇਲਾਵਾ ਦੰਦਾਂ ਦਾ ਮੁਫ਼ਤ ਚੈਕਅਪ ਤੇ ਲੋੜਵੰਦ ਮਰੀਜਾਂ ਨੂੰ ਮੁਫ਼ਤ ਡੈਂਚਰ ਦਿੱਤੇ ਜਾਣਗੇ।