ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਫ਼ਾਈ ਸੇਵਕਾਂ ਵੱਲੋਂ ਪ੍ਰਦਰਸ਼ਨ - ਪ੍ਰਦਰਸ਼ਨ
🎬 Watch Now: Feature Video
ਜਲੰਧਰ: ਸਿਵਲ ਹਸਪਤਾਲ(Civil Hospital) ਵਿਖੇ ਸੇਵਕ ਸਫ਼ਾਈ ਵੱਲੋਂ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਠੇਕਾਦਾਰੀ ਸਿਸਟਮ (Contracting system)ਦੇ ਖਿਲਾਫ਼ ਖੜ੍ਹੇ ਹਾਂ।ਉਨ੍ਹਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਕੱਚੇ ਮੁਲਾਜ਼ਮ ਘੱਟ ਤਨਖਾਹ ਉਤੇ ਕੰਮ ਕਰ ਰਹੇ ਹਾਂ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ(Punjab) ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Chief Minister Charanjit Singh Channi) ਦਾ ਕਹਿਣਾ ਸੀ ਕਿ ਉਹ ਠੇਕਾਦਾਰੀ ਪ੍ਰਥਾ ਖਤਮ ਕਰਨਗੇ ਪਰ ਇਹ ਠੇਕਾਦਾਰੀ ਸਿਸਟਮ ਖਤਮ ਨਹੀਂ ਹੋ ਸਕਿਆ।ਉਨ੍ਹਾਂ ਨੇ ਕਿਹਾ ਹੈ ਕਿ ਜਿਹੜਾ 36000 ਮੁਲਾਜ਼ਮ ਰੈਗੂਲਰ ਕਰਨ ਦੀ ਗੱਲ ਕੀਤੀ ਹੈ ਉਸ ਵਿਚ ਵੀ ਸਰਕਾਰ ਨੇ ਬਹੁਤ ਸ਼ਰਤਾਂ ਰੱਖੀਆ ਹਨ।ਉਨ੍ਹਾਂ ਕਿਹਾ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ।