thumbnail

By

Published : Feb 12, 2021, 8:58 PM IST

ETV Bharat / Videos

ਗੁਰਦਾਸਪੁਰ ’ਚ ਨਵਦੀਪ ਕੌਰ ਦੇ ਹੱਕ ’ਚ ਕਿਸਾਨਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ

ਗੁਰਦਾਸਪੁਰ: ਕਸਬਾ ਕਾਦੀਆਂ ਵਿਖੇ ਕੇਂਦਰ ਸਰਕਾਰ ਖਿਲਾਫ ਅਤੇ ਨਵਦੀਪ ਕੌਰ ਦੇ ਹੱਕ ’ਚ ਕਿਸਾਨਾਂ ਅਤੇ ਜਲ ਸਪਲਾਈ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜੰਮਪਲ, ਦਿੱਲੀ ਸਨਅਤੀ ਮਜਦੂਰਾਂ ਦੀ ਜਥੇਬੰਦਕ ਆਗੂ ਵਜੋਂ ਮਜਦੂਰਾਂ ਨੂੰ ਕਿਸਾਨੀ ਘੋਲ ਦੀ ਹਮਾਇਤ ਕਰਨ ’ਤੇ 12 ਜਨਵਰੀ ਨੂੰ ਨੰਗੋਲ (ਹਰਿਆਣਾ) ਥਾਣੇ ’ਚ ਲਿਜਾ ਕੇ ਇਰਾਦਾ-ਏ-ਕਤਲ ਵਰਗੇ ਸੰਗੀਨ ਕੇਸ ਨਵਦੀਪ ਕੌਰ ’ਤੇ ਮੜ੍ਹੇ ਗਏ। ਹੁਣ ਵੀ ਨਵਦੀਪ ’ਤੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਉਣ ਮਗਰੋਂ ਉਸ ਨੂੰ ਜੇਲ੍ਹ ਚ ਡੱਕਿਆ ਹੋਇਆ ਹੈ। ਇਸ ਮੌਕੇ ਆਗੂਆਂ ਨੇ ਨੌਦੀਪ ਕੌਰ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਅਤੇ ਤਸ਼ੱਦਦ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.