ਮੋਹਾਲੀ 'ਚ ਅਕਾਲੀ ਵਰਕਰ 'ਤੇ ਜਾਨਲੇਵਾ ਹਮਲਾ - ਬਲੌਂਗੀ ਗਾਊਸਾਲਾਂ ਖ਼ਿਲਾਫ਼ ਕੇਸ
🎬 Watch Now: Feature Video
ਮੋਹਾਲੀ: ਬਲੌਂਗੀ ਗਾਊਸਾਲਾ ਖ਼ਿਲਾਫ਼ ਕੇਸ ਪਾਉਣ ਵਾਲੇ ਅਕਾਲੀ ਵਰਕਰ (Akali workers) ਕੇਸਰ ਸਿੰਘ (Kesar Singh) 'ਤੇ 20-25 ਵਿਅਕਤੀਆਂ ਨੇ ਹਮਲਾ ਕਰਕੇ ਧੱਕੇ ਨਾਲ ਉਸਦੇ ਮੂੰਹ ਵਿੱਚ ਸ਼ਰਾਬ ਪਾ ਕੇ ਕੁੱਟਿਆ ਹੈ ਅਤੇ ਉਸਦਾ ਫੋਨ ਵੀ ਖੋਹ ਲਿਆ ਗਿਆ। ਜਿਸ ਦਾ ਖਰੜ ਵਿਖੇ ਮੈਡੀਕਲ ਕਰਵਾਇਆ ਗਿਆ, ਪਰ ਹਸਪਤਾਲ ਦੇ ਸੂਤਰਾਂ ਨੇ ਇਹ ਖ਼ਬਰ ਸਾਂਝੀ ਕੀਤੀ ਹੈ। ਕੇਸਰ ਸਿੰਘ ਦੇ ਬੇਟੇ ਮੁਤਾਬਿਕ ਕੇਸਰ ਸਿੰਘ (Kesar Singh) ਨੂੰ ਮੋਹਾਲੀ ਸਮਸ਼ਾਨਘਾਟ (Mohali Cemetery) ਦੇ ਬਾਹਰ 4 ਕਾਰਾਂ ਨਾਲ ਘੇਰਾ ਪਾਇਆ ਗਿਆ 'ਤੇ ਫੇਰ ਉਹਨਾਂ ਨੂੰ ਗਊਸ਼ਾਲਾ ਦੇ ਅੰਦਰ ਲਿਜਾ ਕੇ ਜਬਰਦਸਤੀ ਸ਼ਰਾਬ ਪਿਲਾਈ ਗਈ ਅਤੇ ਬਾਅਦ ਵਿੱਚ ਪੁਲਿਸ ਬੁਲਾਈ ਗਈ। ਇਸ ਤੋਂ ਬਾਅਦ ਬਲੌਂਗੀ ਪੁਲਿਸ ਸਟੇਸ਼ਨ ਦਾ ਘਿਰਾਓ ਹੋਇਆ। ਇਸ ਮਾਮਲੇ ਵਿੱਚ ਅਕਾਲੀ ਪੰਚ (Akali Punch) ਦੇ ਗ੍ਰਿਫ਼ਤਾਰ ਹੋਣ ਦੀ ਖ਼ਬਰ ਹੈ।