ਡੀ.ਸੀ ਫਿਰੋਜ਼ਪੁਰ ਕੋਰੋਨਾ ਪੌਜ਼ੀਟਿਵ, ਕੇਂਦਰੀ ਜਾਂਚ ਟੀਮ ਨਾਲ ਕੀਤੀ ਸੀ ਮੁਲਾਕਾਤ - ਗ੍ਰਹਿ ਮੰਤਰਾਲੇ ਦੀ 3 ਮੈਂਬਰੀ ਟੀਮ
🎬 Watch Now: Feature Video
ਫਿਰੋਜ਼ਪੁਰ : ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰਾਲੇ ਦੀ 3 ਮੈਂਬਰੀ ਟੀਮ ਦੇ ਨਾਲ ਜਾਂਚ ਵਿੱਚ ਹਿੱਸਾ ਲਿਆ ਸੀ। ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਜਾਂਚ ਟੀਮ ਨਾਲ ਉਸ ਘਟਨਾ ਸਥਾਨ 'ਤੇ ਪਹੁੰਚੇ ਸਨ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕਿਆ ਗਿਆ ਸੀ। ਡਿਪਟੀ ਕਮਿਸ਼ਨਰ ਵਲੋਂ ਬੀਤੇ ਦਿਨੀਂ ਆਪਣਾ ਸੈਂਪਲ ਦਿੱਤਾ ਗਿਆ ਸੀ, ਜਿਸ ਦੀ ਅੱਜ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ।