ਸਿੱਧੂ ਦੇ ਮਨ ’ਚ ਹੈ ਬਹੁਤ ਇਰਖਾ- ਦਲਜੀਤ ਚੀਮਾ - ਡਾ. ਦਲਜੀਤ ਸਿੰਘ ਚੀਮਾ
🎬 Watch Now: Feature Video
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਡਾ. ਦਲਜੀਤ ਸਿੰਘ ਚੀਮਾ ਨੇ ਮੁੜ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘੇਰਿਆ। ਦਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਦੇ ਮਨ ’ਚ ਸੀਐੱਮ ਦੇ ਪ੍ਰਤੀ ਕਿੰਨੀ ਇੱਜਤ ਹੈ ਉਹ ਵੀਡੀਓ ਚ ਸਾਫ ਪਤਾ ਚਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਮਨ ਚ ਬਹੁਤ ਹੀ ਇਰਖਾ ਹੈ। ਕਾਂਗਰਸ ਦੀ ਬੇੜੀ ਡੁੱਬ ਰਹੀ ਹੈ। ਇਨ੍ਹਾਂ ਦੇ ਮਨਾਂ ’ਚ ਕਿਸਾਨਾਂ ਦੇ ਸਬੰਧ ਚ ਕੋਈ ਦਰਦ ਨਹੀਂ ਇਹ ਬਸ ਇੱਕ ਦੂਜੇ ਤੋਂ ਅੱਗੇ ਜਾਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਵਿੱਚ ਕੁਰਸੀ ਨੂੰ ਲੈ ਕੇ ਕਲੇਸ਼ ’ਚ ਰਿਹਾ ਹੈ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ।