ਦਲਜੀਤ ਚੀਮਾ ਦਾ ਨਵਜੋਤ ਸਿੱਧੂ ‘ਤੇ ਵੱਡਾ ਬਿਆਨ
🎬 Watch Now: Feature Video
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ (Daljit Cheema) ਦਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu) ਉੱਤੇ ਵੱਡਾ ਸਿਆਸੀ ਹਮਲਾ ਕੀਤਾ ਗਿਆ ਹੈ। ਦਲਜੀਤ ਚੀਮਾ ਨੇ ਸਿੱਧੂ ਵੱਲੋਂ ਕਾਂਗਸਰੀ ਵਿਧਾਇਕ ਮਦਨਲਾਲ ਜਲਾਲਪੁਰਾ ਨਾਲ ਕੀਤੀ ਮੁਲਾਕਾਤ ਨੂੰ ਲੈਕੇ ਵੱਡੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਰੇਤ ਮਾਫੀਆਂ ਤੇ ਸ਼ਰਾਬ ਮਾਫੀਆ ਦਾ ਧੰਦਾ ਚਲਾ ਰਹੇ ਲੋਕਾਂ ਖਿਲਾਫ਼ ਪਹਿਲਾਂ ਆਵਾਜ਼ ਚੁੱਕ ਰਹੇ ਸਨ ਪਰ ਹੁਣ ਖੁਦ ਉਹ ਲੋਕ ਜਿੰਨ੍ਹਾਂ ਉੱਪਰ ਅਜਿਹੇ ਇਲਜ਼ਾਮ ਲੱਗੇ ਹਨ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਅਹੁਦੇ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਚਿਹਰੇ ਬਦਲਦੇ ਨੇ ਇਹ ਸੱਚਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਸਿੱਧੂ ਤ ਵਰ੍ਹਦਿਆਂ ਕਿਹਾ ਕਿ ਸਿੱਧੂ ਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਿਆ ਹੈ।