ਦਲਿਤ ਭਾਈਚਾਰੇ ਵੱਲੋਂ 3 ਅਗਸਤ ਨੂੰ ਭੂੰਦੜ ਦੇ ਘਰ ਦਾ ਘਿਰਾਓ - ਭੂੰਦੜ ਦੇ ਘਰ ਦਾ ਘਿਰਾਓ
🎬 Watch Now: Feature Video
ਮਾਨਸਾ:ਪਿਛਲੇ ਦਿਨੀਂ ਸਰਦੂਲਗੜ੍ਹ ਤੋਂ ਸਾਬਕਾ ਕਾਂਗਰਸੀ ਵਿਧਾਇਕ (Congress MLA)ਦੀ ਇਕ ਸਾਬਕਾ ਸਰਪੰਚ ਦੇ ਨਾਲ ਆਡੀਓ ਵਾਇਰਲ ਹੋਈ ਸੀ। ਜਿਸ ਵਿਚ ਸਾਬਕਾ ਵਿਧਾਇਕ ਵੱਲੋਂ ਦਲਿਤ ਭਾਈਚਾਰੇ ਦੇ ਖ਼ਿਲਾਫ਼ ਅਪਸ਼ਬਦ ਬੋਲੇ ਜਾ ਰਹੇ ਸਨ ਪਰ ਇਸ ਨੂੰ ਲੈ ਕੇ ਬਸਪਾ (BSP)ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਦੀ ਅਰਥੀ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਤਿੰਨ ਅਗਸਤ ਨੂੰ ਬਲਵਿੰਦਰ ਸਿੰਘ ਭੂੰਦੜ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।ਇਸ ਮੌਕੇ ਕੁਲਦੀਪ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਸਾਬਕਾ ਵਿਧਾਇਕ ਅਤੇ ਸਰਪੰਚ ਦੇ ਵਿਚਕਾਰ ਗੱਲਬਾਤ ਹੋਣ ਦੀ ਆਡੀਓ ਵਾਇਰਲ ਹੋਈ ਹੈ ਉਹ ਇਕ ਝੂਠੀ ਆਡੀਓ ਹੈ।ਜਦੋਂਕਿ ਇਸ ਨੂੰ ਐਡਿਟ ਕਰਕੇ ਪੇਸ਼ ਕੀਤਾ ਗਿਆ ਹੈ।