ਜਾਧਵ ਨੂੰ ਕੌਨਸੁਲਰ ਐਕਸੈੱਸ ਨਾ ਦੇਣ ਕਾਰਨ ਪਾਕਿ 'ਤੇ ਭੜਕੀ ਦਲਬੀਰ ਕੌਰ - ਕੁਲਭੂਸ਼ਣ ਜਾਧਵ
🎬 Watch Now: Feature Video
ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਅਤੇ ਸਾਬਕਾ ਨੇਵੀ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਦੂਸਰੀ ਵਾਰ ਕੌਨਸੁਲਰ ਐਕਸੈੱਸ ਦਿੱਤੇ ਜਾਣ ਤੋਂ ਪਾਕਿ ਨੇ ਇਨਕਾਰ ਕਰ ਦਿੱਤਾ ਹੈ। ਇਸ ਸਬੰਧ ਵਿੱਚ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਮਰਹੂਮ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਕਈ ਵਾਰ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਕਿਸੇ ਵੀ ਵਿਸ਼ਵਾਸ ਦੇ ਲਾਇਕ ਨਹੀਂ ਹੈ। ਇਸ ਦਾ ਸਬੂਤ ਪਾਕਿਸਤਾਨ ਨੇ ਇੱਕ ਵਾਰ ਫੇਰ ਕੁਲਭੂਸ਼ਣ ਯਾਦਵ ਨੂੰ ਕੌਨਸੁਲਰ ਐਕਸੈੱਸ ਨਾ ਦੇ ਕੇ ਸਾਬਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਤੇ ਕਿਸੇ ਵੀ ਤਰੀਕੇ ਦਾ ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ ਹੈ ਪਰ ਭਾਰਤ ਸਰਕਾਰ ਨੂੰ ਆਪਣਾ ਪੱਖ ਕਾਇਮ ਰੱਖਣਾ ਚਾਹੀਦਾ ਹੈ ਤਾਂ ਜੋ ਪਾਕਿਸਤਾਨ ਨੂੰ ਇਸ ਗੱਲ ਦਾ ਕਰਾਰ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਇਹ ਹਰਕਤ ਪਹਿਲੇ ਵੀ ਕਈ ਵਾਰ ਭਾਰਤੀ ਕੈਦੀਆਂ ਨਾਲ ਕੀਤੀ ਜਾ ਚੁੱਕੀ ਹੈ।