ਵਿਆਹ ਵਾਲੇ ਘਰ 'ਚ ਸਿਲੰਡਰ ਫੱਟਣ ਨਾਲ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ - Sangrur fire news
🎬 Watch Now: Feature Video
ਸੰਗਰੂਰ ਧੂਰੀ ਦੇ ਵਿਆਹ ਵਾਲੇ ਘਰ ਦੇ ਅੰਦਰ ਸਿਲੰਡਰ ਫੱਟਣ ਨਾਲ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਮਕਾਨ ਮਾਲਕ ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਵਿਆਹ ਸਬੰਧੀ ਖਾਣ-ਪੀਣ ਦੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾ ਰਹੇ ਸਨ ਕਿ ਅਚਾਨਕ ਹੀ ਸਿਲੰਡਰ ਫੱਟ ਗਿਆ ਜਿਸ ਨਾਲ ਘਰ ਨੂੰ ਅੱਗ ਗਈ। ਇਸ ਅੱਗ ਨਾਲ ਜਾਨੀ ਨੁਕਸਾਨ ਨਹੀਂ ਹੋਇਆ ਸਗੋਂ ਵਿਆਹ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਘਰ 15 ਮਾਰਚ ਨੂੰ ਵਿਆਹ ਹੈ ਜਿਸ ਲਈ ਆਰਥਿਕ ਮਦਦ ਕੀਤੀ ਜਾਵੇ।