ਲੁਧਿਆਣਾ 'ਚ ਵਿਸਾਖੀ ਮੌਕੇ ਕੋਰੋਨਾ ਤੋਂ ਬਚਾਅ ਨੂੰ ਲੈ ਕੇ ਕੀਤੀ ਗਈ ਅਰਦਾਸ - ਕੋਵਿਡ-19
🎬 Watch Now: Feature Video

ਲੁਧਿਆਣਾ: ਹਲਕਾ ਮੁੱਲਾਂਪੁਰ ਵਿਖੇ ਰਕਬਾ ਨੇੜੇ ਵਿਸਾਖੀ ਨੂੰ ਸਮਰਪਿਤ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਵਿਸ਼ੇਸ਼ ਤੌਰ 'ਤੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਅਰਦਾਸ ਕਰਵਾਈ ਗਈ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਵੀ ਵਿਸ਼ੇਸ਼ ਤੌਰ 'ਤੇ ਧਿਆਨ ਵਿੱਚ ਰੱਖਿਆ ਗਿਆ। ਕ੍ਰਿਸ਼ਨ ਕੁਮਾਰ ਬਾਵਾ ਨੇ ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਇਸ ਭਿਆਨਕ ਬਿਮਾਰੀ ਤੋਂ ਇਕਜੁੱਟ ਹੋ ਕੇ ਲੜਨ, ਆਪਣੇ ਘਰਾਂ 'ਚ ਹੀ ਰਹਿਣ ਅਤੇ ਆਪਣੇ ਘਰਾਂ ਤੋਂ ਹੀ ਅਰਦਾਸ ਕਰਨ।