ਸੰਗਰੂਰ 'ਚ ਕਰਫ਼ਿਊ ਦੌਰਾਨ ਅਨਾਜ ਮੰਡੀ ਦਾ ਜਾਇਜ਼ਾ ਲੈਣ ਪਹੁੰਚਿਆ ਪ੍ਰਸ਼ਾਸਨ - ਅਨਾਜ ਮੰਡੀ
🎬 Watch Now: Feature Video
ਸੰਗਰੂਰ: ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੇ ਬਚਾਅ ਲਈ ਸ਼ਹਿਰ ਦੀ ਅਨਾਜ ਮੰਡੀ ਵਿੱਚ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਏਡੀਸੀ ਰਜੇਸ਼ ਕੁਮਾਰ ਤ੍ਰਿਪਾਠੀ ਪਹੁੰਚੇ। ਉਨ੍ਹਾਂ ਨੇ ਮੰਡੀ 'ਚ ਪਹੁੰਚੀ ਕਣਕ ਦੀ ਫਸਲ ਦੀ ਨਮੀ ਚੈੱਕ ਕਰਨ ਦੇ ਨਾਲ-ਨਾਲ ਕੰਡੇ ਅਤੇ ਕਣਕ ਦੇ ਭਰੇ ਗੱਟਆਂ ਦਾ ਵਜਨ ਵੀ ਚੈੱਕ ਕੀਤਾ। ਇਸ ਮੌਕੇ ਮਾਰਕਿਟ ਕਮੇਟੀ ਦੀ ਚੇਅਰਪਰਸਨ ਸੁਖਜੀਤ ਕੌਰ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਬਚਾਅ ਲਈ ਮੰਡੀ ਵਿੱਚ ਮੌਜੂਦ ਲੋਕਾਂ ਨੂੰ ਮੁਫ਼ਤ ਮਾਸਕ ਵੰਡੇ।