ਨਕਲੀ ਡਿਟੋਲ ਸਾਬਣ ਬਰਾਮਦ, ਦੁਕਾਨਦਾਰਾਂ ‘ਤੇ ਕੀਤੀ ਸਖ਼ਤ ਕਾਰਵਾਈ - shopkeepers
🎬 Watch Now: Feature Video
ਹੁਸ਼ਿਆਰਪੁਰ: ਮੁਕੇਰੀਆਂ (Mukerian) ਦੇ ਵਿੱਚ ਡਿਟੋਲ ਸਾਬਣ ਕੰਪਨੀ ਦੇ ਵੱਲੋਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਮੁਕੇਰੀਆਂ ਦੀਆਂ ਕੁਝ ਦੁਕਾਨਾਂ ਤੋਂ ਨਕਲੀ ਡਿਟੋਲ ਸਾਬਣ (Artificial Dettol Soap) ਬਰਾਮਦ ਕੀਤਾ ਗਿਆ ਹੈ। ਮੁਕੇਰੀਆਂ ਇਲਾਕੇ ਦੀਆਂ ਵੱਖ ਵੱਖ ਦੁਕਾਨਾਂ ਉੱਤੋਂ ਲਗਭਗ ਪੱਚੀ ਸੌ ਨਕਲੀ ਡਿਟੋਲ ਸਾਬਣ ਦੀਆਂ ਟਿੱਕੀਆਂ ਬਰਾਮਦ ਕੀਤੀਆਂ ਗਈਆਂ। ਡਿਟੋਲ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਜਿੱਥੋਂ ਇਹ ਨਕਲੀ ਸਾਬਣ ਬਣ ਕੇ ਆ ਰਹੀ ਹੈ, ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਨ੍ਹਾਂ ਦੁਕਾਨਦਾਰਾਂ ਕੋਲੋਂ ਨਕਲੀ ਸਾਬਣ ਬਰਾਮਦ ਕੀਤਾ ਗਿਆ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।