ਕੋਰੋਨਾ ਵਾਇਰਸ: ਪਿੰਡ ਵਾਸੀਆਂ ਨੇ ਬੈਰੀਕੇਟ ਲਗਾ ਕੇ ਪਿੰਡ ਨੂੰ ਕੀਤਾ ਸੀਲ - ਗਾਣੂ-ਮੁਕਤ ਦਵਾਈ ਦਾ ਛਿੜਕਾਅ
🎬 Watch Now: Feature Video
ਪਾਇਲ: ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਵਿੱਚ ਕਰਫਿਊ ਦਾ ਐਲਾਨ ਕੀਤਾ ਹੈ। ਜਿਸ ਮਗਰੋਂ ਹੁਣ ਪਿੰਡ ਵਾਸੀ ਇਸ ਮਹਾਮਾਰੀ ਨੂੰ ਪਿੰਡ ਵਿੱਚ ਫੈਲਣ ਤੋਂ ਰੋਕਣ ਲਈ ਹੀਲੇ ਵਰਤ ਰਹੇ ਹਨ। ਪਾਇਲ ਨੇੜਲੇ ਪਿੰਡ ਸ਼ਾਹਪੁਰ ਦੇ ਵਾਸੀਆਂ ਨੇ ਪਿੰਡ ਨੂੰ ਬੈਰੀਕੇਟ ਲਗਾ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਪਿੰਡ ਵਿੱਚ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਨਾਲ ਹੀ ਪਿੰਡ ਵਾਸੀਆਂ ਨੇ ਪੰਚਾਇਤ ਨਾਲ ਮਿਲ ਕੇ ਪਿੰਡ ਵਿੱਚ ਰੋਗਾਣੂ-ਮੁਕਤ ਦਵਾਈ ਦਾ ਛਿੜਕਾਅ ਵੀ ਕੀਤਾ ਹੈ। ਇਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਮਲਦੀਪ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।