ਕੋਰੋਨਾ ਪੀੜਤ ਮੁਜ਼ਲਮ ਖਿੜਕੀ ਤੋੜ ਕੇ ਭੱਜਿਆ, ਪੁਲਿਸ ਨੇ ਮੁੜ ਕੀਤਾ ਕਾਬੂ - ਬਾਘਾ ਪੁਰਾਣ ਦੇ ਸਿਹਤ ਕੇਂਦਰ
🎬 Watch Now: Feature Video
ਮੋਗਾ: ਬਾਘਾ ਪੁਰਾਣ ਦੇ ਸਿਹਤ ਕੇਂਦਰ ਵਿੱਚੋਂ ਕੋਰੋਨਾ ਵਾਇਰਸ ਨਾਲ ਪੀੜਤ ਇੱਕ ਮੁਲਜ਼ਮ ਖਿੜਕੀ ਤੋੜ ਕੇ ਭੱਜਣ 'ਚ ਕਾਮਯਾਬ ਹੋ ਗਿਆ। ਕਈ ਕੇਸਾਂ ਵਿੱਚ ਮੁਕੱਦਮਿਆਂ ਦਾ ਸਾਹਮਣਾ ਕਰਨ ਵਾਲਾ ਬਲਕਰਨ ਸਿੰਘ ਨਾਮ ਦਾ ਮਰੀਜ਼ ਜੇਲ੍ਹ ਵਿੱਚੋਂ ਕੋਰੋਨਾ ਦੇ ਇਲਾਜ ਲਈ ਬਾਘਾ ਪੁਰਾਣਾ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਸੀ, ਇਸੇ ਦੌਰਾਨ ਇਹ ਇੱਥੋਂ ਭੱਜ ਗਿਆ। ਇਸ ਮਗਰੋਂ ਪੁਲਿਸ ਨੇ ਲੁਧਿਆਣਾ ਦੇ ਨਜ਼ਦੀਕ ਤੋਂ ਇਸ ਨੂੰ ਮੁੜ ਕਾਬੂ ਕਰਕੇ ਆਈਸੋਲੇਸ਼ ਵਾਰਡ ਵਿੱਚ ਭਰਤੀ ਕਰਵਾ ਦਿੱਤਾ ਹੈ। ਇਸ ਦੀ ਜਾਣਕਾਰੀ ਡਾਕਟਰ ਗੁਰਮੀਤ ਲਾਲ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।