ਜਲੰਧਰ ਦੇ ਰਾਮਾਂ ਮੰਡੀ ਚੌਕ 'ਚ ਲੋਕਾਂ ਦੇ ਕੀਤੇ ਕੋਰੋਨਾ ਟੈਸਟ - ਸਿਹਤ ਵਿਭਾਗ ਵੱਲੋਂ ਦਿੱਤੀ ਗਾਈਡਲਾਈਨ
🎬 Watch Now: Feature Video

ਜਲੰਧਰ: ਅੱਜ ਇੱਥੋਂ ਦੇ ਰਾਮਾਂ ਮੰਡੀ ਚੌਂਕ ਵਿੱਚ ਸਿਹਤ ਵਿਭਾਗ ਨੇ ਲੋਕਾਂ ਦੇ ਕੋਰੋਨਾ ਟੈਸਟ ਕੀਤੇ। ਸਿਹਤ ਵਿਭਾਗ ਨੇ ਇਹ ਟੈਸਟ ਕੈਂਟ ਪੁਲਿਸ ਦੀ ਮਦਦ ਨਾਲ ਕੀਤੇ। ਦਸ ਦੇਈਏ ਕਿ ਲੰਘੇ ਦਿਨੀਂ ਜਲੰਧਰ ਵਿੱਚ 400 ਮਾਮਲੇ ਸਾਹਮਣੇ ਆਏ ਤੇ 6 ਦੀ ਮੌਤ ਹੋਈ ਹੈ। ਇਸ ਉੱਤੇ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਅਤੇ ਪੁਲਿਸ ਦਿਨ ਰਾਤ ਡਿਊਟੀ ਨਿਭਾ ਰਿਹਾ ਹੈ। ਐਸਐਚਓ ਅਜੈਬ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੇ ਸਿਹਤ ਵਿਭਾਗ ਵੱਲੋਂ ਦਿੱਤੀ ਗਾਈਡਲਾਈਨ ਦਾ ਪਾਲਣ ਕਰਨਾ ਚਾਹੀਦਾ ਅਤੇ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ। ਲੋਕਾਂ ਨੂੰ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਟੈਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ ਉਹ ਹਰ 15 ਦਿਨਾਂ ਬਾਅਦ ਆਪਣਾ ਕੋਰੋਨਾ ਦਾ ਟੈਸਟ ਕਰਾਉਂਦੇ ਹਨ।