ਸ਼ਰਾਬ ਕਾਰੋਬਾਰੀਆਂ ’ਤੇ ਵੀ ‘ਕੋਰੋਨਾ ਦੀ ਮਾਰ’ - ਐਕਸਾਈਜ਼ ਡਿਊਟੀ
🎬 Watch Now: Feature Video
ਬਠਿੰਡਾ:ਪੰਜਾਬ ਦੇ 9 ਜ਼ਿਲ੍ਹਿਆਂ ਦੇ ਸ਼ਰਾਬ ਦੇ ਕਾਰੋਬਾਰੀਆਂ ਨੇ ਸਾਂਝੀ ਬੈਠਕ (Meeting) ਕੀਤੀ ਹੈ।ਬੈਠਕ ਤੋਂ ਬਆਦ ਪੰਜਾਬ ਸਰਕਾਰ (Government of Punjab) ਨੂੰ ਮੈਮੋਰੰਡਮ ਭੇਜਿਆ ਹੈ। ਸ਼ਰਾਬ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਦੌਰਾਨ ਠੇਕੇ ਸ਼ਰਾਬ ਦੇ ਬੰਦ ਰਹੇ ਸਨ ਪਰ ਸਰਕਾਰ ਉਨ੍ਹਾਂ ਤੋਂ ਪੂਰੀ ਵਸੂਲੀ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਇਕ ਪਾਸੇ ਸ਼ਰਾਬ ਦੀ ਵਿਕਰੀ ਨਹੀਂ ਹੋਈ ਉਥੇ ਦੂਜੇ ਪਾਸੇ ਐਕਸਾਈਜ਼ ਡਿਊਟੀ ਭਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਜਿਸ ਨਾਲ ਸਾਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਸਾਡੇ ਟੈਕਸ ਮੁਆਫ ਕਰੇ।