ਬਠਿੰਡਾ 'ਚ ਵਧੇ ਕੋਰੋਨਾ ਦੇ ਕੇਸ - ਕੋਰੋਨਾ ਦੀ ਦੂਜੀ ਲਹਿਰ
🎬 Watch Now: Feature Video
ਬਠਿੰਡਾ: ਪੰਜਾਬ 'ਚ ਕੋਰੋਨਾ ਪੀੜੀਤਾਂ ਦੀ ਗਿਣਤੀ 'ਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਜ਼ਿਲ੍ਹੇ 'ਚ ਬੀਤੇ 6 ਦਿਨਾਂ 'ਚ 311 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ।ਹੋਰਨਾਂ ਸੂਬਿਆਂ 'ਚ ਕੋਰੋਨਾ ਦੀ ਦੂਜੀ ਲਹਿਰ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਤੇ ਹੁਣ ਲਗਾਤਾਰ ਪੰਜਾਬ 'ਚ ਵੀ ਕੇਸ ਵੀ ਵੱਧ ਰਹੇ ਹਨ। ਜ਼ਿਲ੍ਹੇ ਦਟ ਡਿਪਟੀ ਕਮੀਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ 24 ਘੰਟਿਆਂ 'ਚ 42 ਪੌਜ਼ੀਟਿਵ ਆਏ ਤੇ 515 ਮਰੀਜ਼ਾਂ ਦੀ ਰਿਪੋਰਟ ਨੈਗਟਿਵ ਆਈ ਹੈ ਤੇ 56 ਮਰੀਜ਼ ਸਹਿਤਯਾਬ ਹੋਕੇ ਘਰ ਗਏ ਹਨ।ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ 'ਚ 8,107 ਪੌਜ਼ੀਟਿਵ ਕੇਸ ਆਏ ਤੇ 6,528 ਕੋੋਰੋਨਾ ਪੀੜੀਤ ਸਿਹਤਯਾਬ ਹੋ ਕੇ ਘਰ ਪਰਤ ਗਏ।