ਕੋਰੋਨਾ ਨੇ ਪ੍ਰਭਾਵਿਤ ਕੀਤਾ ਜਲੰਧਰ ਮੈਡੀਕਲ ਟੂਰਿਜ਼ਮ - ਜਲੰਧਰ ਮੈਡੀਕਲ ਟੂਰਿਜ਼ਮ
🎬 Watch Now: Feature Video
ਜਲੰਧਰ: ਸ਼ਹਿਰ ਮੈਡੀਕਲ ਟੂਰਿਜ਼ਮ ਲਈ ਖਾਸਾ ਮਸ਼ਹੂਰ ਹੈ। ਪਰ ਕੋਰੋਨਾ ਕਰਕੇ ਇਸ ਸ਼ਹਿਰ ਵਿੱਚ ਇੱਕਾ ਦੁੱਕਾ ਲੋਕ ਹੀ ਆਪਣੇ ਇਲਾਜ ਲਈ ਦੇਸ਼ ਦੇ ਅਲੱਗ ਕੋਨਿਆਂ ਅਤੇ ਵਿਦੇਸ਼ਾਂ ਤੋਂ ਇੱਥੇ ਪਹੁੰਚ ਰਹੇ ਹਨ। ਇਲਾਜ ਸਸਤਾ ਹੋਣ ਕਰਕੇ ਲੋਕ ਵਿਦੇਸ਼ਾਂ ਤੋਂ ਇਨ੍ਹਾਂ ਹਸਪਤਾਲਾਂ ਦਾ ਰੁਖ ਕਰਦੇ ਹਨ। ਜਲੰਧਰ ਏਸ਼ੀਆ ਦੇ ਸਭ ਤੋਂ ਜ਼ਿਆਦਾ ਹਸਪਤਾਲਾਂ ਵਾਲਾ ਸ਼ਹਿਰ ਹੈ ਜਿਥੇ ਕਰੀਬ 900 ਸੁਪਰ ਸਪੈਸ਼ਲਿਟ ਹਸਪਤਾਲ ਅਤੇ ਨਰਸਿੰਗ ਹੋਮ ਮੌਜੂਦ ਹਨ। ਜਲੰਧਰ ਸ਼ਹਿਰ ਨੂੰ ਮੈਡੀਕਲ ਟੂਰਿਜ਼ਮ ਵਾਸਤੇ ਵੀ ਇੱਕ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਇਨ੍ਹਾਂ ਹਸਪਤਾਲਾਂ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਫ਼ਾਇਦਾ ਵੀ ਹੁੰਦਾ ਹੈ। ਪਰ ਪਿਛਲੇ ਇੱਕ ਸਾਲ ਤੋਂ ਜਲੰਧਰ ਦੇ ਇਹ ਹਸਪਤਾਲਾਂ ਦੇ ਵੀ.ਵੀ.ਆਈ.ਪੀ. ਕਮਰੇ ਤਕਰੀਬਨ ਖਾਲੀ ਨਜ਼ਰ ਆਏ ਹਨ। ਜੌਹਲ ਹਸਪਤਾਲ ਦੇ ਐਮ.ਡੀ. ਡਾ. ਬੀ.ਐਸ. ਜੌਹਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਹਰ ਸਾਲ ਕਈ ਐਨਆਰਆਈ ਲੋਕ ਵਿਦੇਸ਼ਾਂ ਤੋਂ ਆਪਣੇ ਇਲਾਜ ਲਈ ਇੱਥੇ ਆਉਂਦੇ ਨੇ ਪਰ ਪਿਛਲੇ ਇਕ ਸਾਲ ਦੌਰਾਨ ਉਨ੍ਹਾਂ ਕੋਲ ਨਾਂਹ ਦੇ ਬਰਾਬਰ ਮਰੀਜ਼ ਹੀ ਇਥੇ ਪਹੁੰਚੇ ਨੇ ਜਿਸ ਕਰਕੇ ਹਸਪਤਾਲ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।