ਪਿੰਡ ਪੱਟੀ ਮੌੜ 'ਚ ਧਾਰਮਿਕ ਸਥਾਨ ਨੂੰ ਲੈਕੇ ਹੋਇਆ ਵਿਵਾਦ - Controversy over religious place
🎬 Watch Now: Feature Video
ਤਰਨ ਤਾਰਨ: ਬੀਤੀ ਰਾਤ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੱਟੀ ਮੌੜ 'ਚ (village Patti Maur) ਧਾਰਮਿਕ ਸਥਾਨ ਨੂੰ ਲੈਕੇ ਵਿਵਾਦ (Controversy over religious sites) ਹੋ ਗਿਆ। ਇਸ ਸਬੰਧੀ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਿਹੰਗ ਸਿੰਘ ਘਟਨਾ ਸਥਾਨ 'ਤੇ ਮੌਜੂਦ (Nihang Singh present at the scene) ਹਨ ਅਤੇ ਨਾਲ ਹੀ ਪਿੰਡ ਦੇ ਸਥਾਨਕ ਲੋਕ ਵੀ ਮੌਕੇ 'ਤੇ ਮੌਜੂਦ ਹਨ। ਇਸ ਘਟਨਾ ਸਬੰਧੀ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਸੀਸੀਟੀਵੀ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਰਾਰਤੀ ਅਨਸਰਾਂ ਵਲੋਂ ਧਾਰਮਿਕ ਸਥਾਨ ਨਾਲ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਲਿਸ ਵਲੋਂ ਕੋਈ ਵੀ ਅਧਿਕਾਰਿਤ ਬਿਆਨ ਹੁਣ ਤੱਕ ਨਹੀਂ ਦਿੱਤਾ ਗਿਆ।