ਟਰੱਕਾਂ ਵਿੱਚੋਂ ਤੇਲ ਕੱਢਣ ਵਾਲੇ ਕਾਬੂ - ਢਾਬੇ ਤੇ ਛਾਪਾ
🎬 Watch Now: Feature Video

ਮਾਨਸਾ: ਜੋਗਾ ਪੁਲਿਸ ਵੱਲੋਂ ਟਰੱਕਾਂ ਵਿੱਚੋਂ ਤੇਲ ਕੱਢ ਕੇ ਅੱਗੇ ਵੇਚਣ ਦਾ ਧੰਦਾ ਕਰਨ ਵਾਲੇ ਟਰੱਕ ਡਰਾਈਵਰ ਅਤੇ ਢਾਬੇ ਦੇ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਤੋਂ 70 ਲਿਟਰ ਡੀਜ਼ਲ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਟਰੱਕ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਡੀਆਂ ਲੋਡ ਹੋਈਆਂ ਆ ਰਹੀਆਂ ਸੀ ਅਤੇ ਉਹ ਅਕਲੀਆ ਦੇ ਨਜ਼ਦੀਕ ਇਕ ਢਾਬੇ ਤੇ ਰੁਕੀ ਤਾਂ ਉੱਥੇ ਡਰਾਈਵਰ ਵੱਲੋਂ ਉਨ੍ਹਾਂ ਦੀਆਂ ਗੱਡੀਆਂ ਵਿੱਚੋਂ ਡੀਜ਼ਲ ਕੱਢ ਕੇ ਢਾਬੇ ਮਾਲਕ ਨੂੰ ਦਿੱਤਾ ਗਿਆ ਜਿਸ ਦੇ ਚਲਦਿਆਂ ਉਨ੍ਹਾਂ ਦੀ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਢਾਬੇ ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੂੰ ਡੀਜ਼ਲ ਬਰਾਮਦ ਹੋ ਗਿਆ ਜਿਸ ਵਿਚ ਉਨ੍ਹਾਂ ਵੱਲੋਂ ਕੁਝ ਡੀਜ਼ਲ ਨਜ਼ਦੀਕੀ ਝੋਨੇ ਦੇ ਵਿੱਚ ਵੀ ਡੋਲ ਦਿੱਤਾ ਗਿਆ ਜਿਸ ਦੀ ਸੂਚਨਾ ਉਨ੍ਹਾਂ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਡੀਜ਼ਲ ਆਪਣੇ ਕਬਜ਼ੇ ਵਿਚ ਲੈ ਲਿਆ ਹੈ।