ਠੇਕੇ ਮੁਲਾਜ਼ਮਾਂ ਦੇ ਆਪਣੇ ਹੀ ਵਿਭਾਗ ਖ਼ਿਲਾਫ਼ ਧਰਨਾ - ਠੇਕੇ ਮੁਲਾਜ਼ਮਾਂ ਦੇ ਆਪਣੇ ਹੀ ਵਿਭਾਗ ਖ਼ਿਲਾਫ਼ ਧਰਨਾ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਵਾਟਰ ਸਪਲਾਈ ਦੇ ਠੇਕਾ ਮੁਲਾਜ਼ਮਾਂ (Water supply contract employees) ਵੱਲੋਂ ਦੇਰ ਰਾਤ ਵਾਟਰ ਸਪਲਾਈ ਦਫ਼ਤਰ (Water supply office) ਦੇ ਬਾਹਰ ਧਰਨਾ ਦਿੱਤਾ ਗਿਆ, ਇਨ੍ਹਾਂ ਮੁਲਾਜ਼ਮਾਂ (employees) ਨੇ ਆਪਣੇ ਸੀਨੀਅਰ ਅਧਿਕਾਰੀਆਂ ‘ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਇਨ੍ਹਾਂ ਵੱਲੋਂ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਠੇਕੇ ਦੇ ਕੰਮ ਕਰ ਰਹੇ ਮੁਲਾਜ਼ਮਾਂ (employees) ਤੋਂ ਠੇਕਦਾਰ 16-16 ਘੰਟੇ ਕੰਮ ਲੈਂਦੇ ਹਨ, ਜਦਕਿ ਸੁਪਰੀਮ ਕੋਰਟ (Supreme Court) ਮੁਤਾਬਕ ਇੱਕ ਮੁਲਾਜ਼ਮ ਸਿਰਫ਼ 8 ਘੰਟੇ ਹੀ ਕੰਮ ਕਰੇਗਾ ਅਤੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਵਿਭਾਗ ‘ਤੇ ਪਿਛਲੇ 2 ਸਾਲਾਂ ਤੋਂ ਤਨਖਾਹ ਨਾ ਦੇਣ ਦੇ ਇਲਜ਼ਾਮ ਲਗਾਏ ਹਨ।