ਆਵਾਰਾ ਪਸ਼ੂਆਂ ਦੇ ਰੱਖ-ਰਖਾਓ ਲਈ ਪਿੰਡ ਝੰਡਾ ਕਲਾਂ ’ਚ ਮਹਾਂਬੋਧਸ਼ਾਲਾ ਦਾ ਨਿਰਮਾਣ - ਦਾਨੀ ਸੱਜਣ ਵੱਲੋਂ 20 ਕਨਾਲ ਜ਼ਮੀਨ ਦਾਨ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10093465-784-10093465-1609588453497.jpg)
ਮਾਨਸਾ: ਬੀਤ੍ਹੇ ਦਿਨ ਪਿੰਡ ਝੰਡਾ ਕਲਾਂ ’ਚ ਮਹਾਂਬੋਧਸ਼ਾਲਾ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਤਾਂ ਕਿ ਆਵਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਗਊਸ਼ਾਲਾ ਦੇ ਸੰਚਾਲਕ ਮਹਾਂਰਿਸ਼ੀ ਹਰਸ਼ਪ੍ਰੀਤ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਮਹਾਂਬੋਧਸ਼ਾਲਾ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਦਾਨੀ ਸੱਜਣ ਵੱਲੋਂ 20 ਕਨਾਲ ਜ਼ਮੀਨ ਦਾਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕੀ ਹਾਦਸਿਆਂ ਤੇ ਫਸਲਾਂ ਦੇ ਉਜਾੜੇ ਨੂੰ ਰੋਕਣ ਲਈ ਇਸ ਮਹਾਂਬੋਧਸ਼ਾਲਾ ਦੀ ਅੰਰਭਤਾ ਕੀਤੀ ਗਈ ਹੈ ਤਾਂ ਜੋ ਅਵਾਰਾ ਪਸ਼ੂਆਂ ਸਾਂਭ-ਸੰਭਾਲ ਕੀਤੀ ਸਕੇ। ਉਨ੍ਹਾਂ ਇਸ ਮੌਕੇ ਮਹਾਂਬੋਧਸ਼ਾਲਾ ਦੇ ਨਿਰਮਾਣ ਨੂੰ ਪੂਰਾ ਕਰਨ ’ਚ ਪ੍ਰਸ਼ਾਸਨ ਤੋਂ ਵੀ ਸਹਿਯੋਗ ਦੀ ਮੰਗ ਕੀਤੀ।