ਕਾਂਗਰਸੀ ਕਾਰਜਕਰਤਾਵਾਂ ਨੇ ਕੇਂਦਰ ਸਰਕਾਰ ਨੂੰ ਵਨ-ਟਾਈਮ-ਵਨ ਪੈਨਸ਼ਨ ਕਾਨੂੰਨ ਲਿਆਉਣ ਦੀ ਕੀਤੀ ਮੰਗ - ਜਲੰਧਰ ਦੇ ਡੀਸੀ ਦਫਤਰ
🎬 Watch Now: Feature Video
ਜਲੰਧਰ: ਸ਼ੁੱਕਰਵਾਰ ਨੂੰ ਰਾਹੁਲ ਪ੍ਰਿਯੰਕਾ ਗਾਂਧੀ ਸੈਨਾ ਦੇ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਜਲੰਧਰ ਦੇ ਡੀ.ਸੀ ਦਫ਼ਤਰ ਦੇ ਬਾਹਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਸ ਪ੍ਰਦਰਸ਼ਨ ਦੌਰਾਨ ਵਨ-ਟਾਈਮ-ਵਨ ਪੈਨਸ਼ਨ ਕਾਨੂੰਨ ਲਿਆਉਣ ਦੀ ਮੰਗ ਕੀਤੀ। ਰਾਹੁਲ ਪ੍ਰਿਯੰਕਾ ਗਾਂਧੀ ਸੈਨਾ ਦੇ ਆਗੂ ਜਗਜੀਤ ਸਿੰਘ ਲੱਕੀ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਰਕਾਰੀ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹਨ ਜੋ ਕਿ ਸਿੱਧੇ ਤੌਰ ਉੱਤੇ ਗ਼ਰੀਬ ਲੋਕਾਂ ਦੇ ਟੈਕਸ ਦਾ ਪੈਸਾ ਹੁੰਦਾ ਹੈ।