26 ਦੀ ਟਰੈਕਟਰ ਪਰੇਡ ਸਬੰਧੀ ਰਾਏਕੋਟ 'ਚ ਕਾਂਗਰਸੀਆਂ ਨੇ ਕੀਤੀ ਮੀਟਿੰਗ - ਟਰੈਕਟਰਾਂ ਦਾ ਕਾਫ਼ਲਾ ਪਰੇਡ ਵਿੱਚ ਲਈ ਰਵਾਨਾ
🎬 Watch Now: Feature Video
ਲੁਧਿਆਣਾ: ਹਲਕਾ ਰਾਏਕੋਟ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਕਾਂਗਰਸ ਕਾਮਿਲ ਬੋਪਾਰਾਏ ਦੀ ਦੇਖ ਰੇਖ ਹੇਠ ਹੋਈ, ਜਿਸ ਵਿੱਚ ਐਮਪੀ ਡਾ. ਅਮਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪੁੱਜੇ ਹਲਕਾ ਰਾਏਕੋਟ ਦੇ ਸਮੂਹ ਕਾਂਗਰਸੀ ਆਗੂਆਂ, ਪੰਚਾਂ ਸਰਪੰਚਾਂ ਅਤੇ ਵਰਕਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਦਿੱਲੀ ਵਿਖੇ ਕੱਢੀ ਜਾ ਰਹੀ ਕਿਸਾਨ ਟਰੈਕਟਰ ਪਰੇਡ ਲਈ ਲਾਮਬੰਦ ਕੀਤਾ। ਡਾ. ਅਮਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੱਢੀ ਜਾ ਰਹੀ ਕਿਸਾਨ ਟਰੈਕਟਰ ਪਰੇਡ ਵਿੱਚ ਹਲਕਾ ਰਾਏਕੋਟ ਤੋਂ ਸਮੂਹ ਕਾਂਗਰਸੀ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਹਿੱਸਾ ਲੈਣ ਲਈ ਵਿਸ਼ਾਲ ਟਰੈਕਟਰਾਂ ਦਾ ਕਾਫ਼ਲਾ ਇਸ ਪਰੇਡ ਵਿੱਚ ਲਈ ਰਵਾਨਾ ਹੋਵੇਗੀ।