1984 ਦੇ ਮੁੱਦੇ 'ਤੇ ਕਾਂਗਰਸ ਹਾਈ ਕਮਾਂਡ ਨੂੰ ਕਾਂਗਰਸੀ ਵਰਕਰਾਂ ਨੇ ਹੀ ਘੇਰਿਆ - 2022 ਦੀਆਂ ਚੋਣਾਂ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਵਿੱਚ ਜਦੋਂ ਵੀ ਚੋਣਾਂ ਦਾ ਮਾਹੌਲ ਨੇੜੇ ਆਉਂਦਾ ਹੈ ਤਾਂ ਉਦੋਂ ਹੀ ਪੰਜਾਬ ਵਿੱਚ 1984 ਦਾ ਮੁੱਦਾ ਭਖਦਾ ਨਜ਼ਰ ਆਉਂਦਾ ਹੈ। ਇਸ ਵਾਰ ਫਿਰ 2022 ਦੀਆਂ ਚੋਣਾਂ (2022 elections) ਦੇ ਮੱਦੇਨਜ਼ਰ ਪੰਜਾਬ ਵਿਚ 1984 ਦਾ ਮੁੱਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵਾਰ ਕਾਂਗਰਸ ਦੇ ਵਰਕਰ ਹੀ ਕਾਂਗਰਸ ਦੇ ਉੱਤੇ ਸਵਾਲ ਖੜ੍ਹੇ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸੀ ਵਰਕਰਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਹਾਈਕਮਾਂਡ ਤੇ ਸੋਨੀਆ ਗਾਂਧੀ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਨੇ ਜਗਦੀਸ਼ ਟਾਈਟਲਰ ਨੂੰ ਸਜ਼ਾ ਨਾ ਦਵਾਈ ਅਤੇ 2022 ਵਿੱਚ ਪੰਜਾਬ ਵਿੱਚ ਸੀਐਮ ਦਾ ਚਿਹਰਾ ਐੱਸਸੀ ਭਾਈਚਾਰੇ ਚੋਂ ਨਾ ਰੱਖਿਆ ਤਾਂ ਉਹ ਕਾਂਗਰਸ ਦਾ ਪੱਲਾ ਵੀ ਛੱਡ ਸਕਦੇ ਹਨ।