ਜ਼ਿਲ੍ਹਾ ਪੱਧਰ ‘ਤੇ ਕਾਂਗਰਸ ਦੀ ਧੜੇਬੰਦੀ ਆਈ ਸਾਹਮਣੇ ! - ਦੋ ਮੀਟਿੰਗਾਂ ਰੱਖੀਆਂ ਗਈਆਂ ਸਨ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਹੋਈ ਪਹਿਲੀ ਵਰਚੁਅਲ ਮੀਟਿੰਗ ਤੋਂ ਬਾਅਦ ਅੱਜ ਮੀਟਿੰਗ ਹਾਲ ਵਿਚ ਨਵ-ਨਿਯੁਕਤ ਪ੍ਰਧਾਨ ਕ੍ਰਿਸ਼ਨ ਕੁਮਾਰ ਤੇਰੀਆ ਦੀ ਅਗਵਾਈ ਵਿੱਚ ਹੋਣ ਵਾਲੀ ਮੀਟਿੰਗ ਉਦੋਂ ਮਹਿਜ਼ ਮਜ਼ਾਕ ਬਣ ਕੇ ਰਹਿ ਗਈ ਜਦ ਮੀਟਿੰਗ ਵਿੱਚ ਕਾਂਗਰਸ ਦੇ ਆਪਣੇ ਹੀ ਕੌਂਸਲਰ ਸਮੇਤ ਪੱਚੀ ਕੌਂਸਲਰ ਹੀ ਮੀਟਿੰਗ ਵਿੱਚ ਨਹੀਂ ਪਹੁੰਚੇ। ਵਰਨਣਯੋਗ ਹੈ ਕਿ ਨਗਰ ਕੌਂਸਲ ਇਕੱਤੀ ਕੌਂਸਲਰਾਂ ਦੀਆਂ ਦੋ ਮੀਟਿੰਗਾਂ ਰੱਖੀਆਂ ਗਈਆਂ ਸਨ। ਗਿਆਰਾਂ ਵਜੇ ਵਾਲੀ ਮੀਟਿੰਗ ਦੇ ਸਮੇਂ ਵੀ ਨਗਰ ਕੌਂਸਲ ਦੇ ਕੁਝ ਅਧਿਕਾਰੀ ਮੀਟਿੰਗ ਹਾਲ ਵਿੱਚ ਬੈਠੇ ਰਹੇ ਪਰ ਕੋਈ ਵੀ ਕੌਂਸਲਰ ਨਾ ਪੁੱਜਾ। ਬਾਰਾਂ ਵਜੇ ਦੀ ਮੀਟਿੰਗ ‘ਚ ਨਗਰ ਕੌਂਸਲ ਦੇ ਪ੍ਰਧਾਨ ਸ਼ੰਮੀ ਤੇਰੀਆ, ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ, ਕੰਗ ਸਮਿੱਥ, ਤਿੰਨ ਹੋਰ ਕਾਂਗਰਸੀ ਕੌਂਸਲਰ ਅਤੇ ਇੱਕ ਭਾਜਪਾ ਕੌਂਸਲਰ ਮੀਟਿੰਗ ਵਿੱਚ ਪਹੁੰਚੇ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਨੇ ਕੌਂਸਲਰਾਂ ਨੂੰ ਐਨ ਮੌਕੇ ‘ਤੇ ਕੰਮ ਪੈ ਜਾਣ ਕਾਰਨ ਦੋਵੇਂ ਮੀਟਿੰਗਾਂ ਮੁਅੱਤਲ ਕੀਤੀਆਂ ਗਈਆਂ।