ਅਬੋਹਰ ਸਿਵਲ ਹਸਪਤਾਲ ਦੇ ਬਾਹਰ ਸਮਾਜ ਸੇਵੀ ਸੰਸਥਾ ਨੇ ਲਾਇਆ ਪੰਘੂੜਾ - Abohar Civil Hospital
🎬 Watch Now: Feature Video
ਅਬੋਹਰ 'ਚ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਵੱਖਰੇ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਸਿਵਲ ਹਸਪਤਾਲ ਦੇ ਬਾਹਰ ਇੱਕ ਪੰਘੂੜਾ ਲਾਇਆ ਹੈ ਜਿਸ 'ਚ ਪਰਿਵਾਰਾਂ ਵੱਲੋਂ ਨਵ-ਜੰਮਿਆਂ ਬੱਚਿਆਂ ਨੂੰ ਰੱਖਿਆ ਜਾਂਦਾ ਹੈ। ਇਸ ਪੰਘੂੜੇ 'ਚ ਹੁਣ ਤੱਕ 4 ਬੱਚਿਆਂ ਨੂੰ ਰੱਖਿਆ ਗਿਆ ਹੈ। ਅਜਿਹੀ ਇੱਕ ਬੱਚੀ ਨੂੰ ਮੰਗਲਵਾਰ ਰਾਤ ਨੂੰ ਪਰਿਵਾਰ ਵੱਲੋਂ ਪੰਘੂੜੇ 'ਚ ਰੱਖਿਆ ਗਿਆ ਸੀ ਜੋ ਕਿ ਬਹੁਤ ਸੁਸਤ ਸੀ ਤੇ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕੀਤਾ ਗਿਆ ਤੇ ਉਸ ਨੂੰ ਹੁਣ ਫ਼ਰੀਦਕੋਟ ਦੇ ਮੈਡੀਕਲ ਕਾਲਜ 'ਚ ਰੈਫ਼ਰ ਕਰ ਦਿੱਤਾ ਗਿਆ ਹੈ। ਸਮਾਜ ਸੇਵੀ ਸੰਸਥਾ ਨੇ ਕਿਹਾ ਜੋ ਵੀ ਪਰਿਵਾਰ ਨੰਵਜੰਮੇ ਬੱਚਿਆਂ ਨੂੰ ਪੰਘੂੜੇ 'ਚ ਰੱਖ ਕੇ ਜਾਂਦਾ ਹੈ, ਉਨ੍ਹਾਂ ਨੂੰ ਬੇਔਲਾਦ ਜੋੜਿਆਂ ਨੂੰ ਦੇ ਦਿੱਤਾ ਜਾਂਦਾ ਹੈ।
Last Updated : Feb 27, 2020, 7:32 PM IST