ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਬੰਬ ਧਮਾਕੇ ਨੂੰ ਲੈ ਕੇ ਕੀਤਾ ਖੁਲਾਸਾ - ਐੱਨ ਐੱਸ ਜੀ
🎬 Watch Now: Feature Video
ਲੁਧਿਆਣਾ:ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ (Commissioner of Police Gurpreet Bhullar) ਨੇ ਦੇਰ ਰਾਤ ਲੁਧਿਆਣਾ ਜ਼ਿਲ੍ਹਾ ਕਚਹਿਰੀ ਵਿਚ ਹੋਏ ਧਮਾਕੇ ਦੀ ਘਟਨਾ (incident of the explosion) ਨੂੰ ਲੈ ਕੇ ਅਪਡੇਟ ਦਿੰਦੇ ਹੋਏ ਕਿਹਾ ਹੈ ਕਿ ਇਕ ਦੀ ਮੌਤ ਅਤੇ 6 ਲੋਕ ਧਮਾਕੇ ਵਿੱਚ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਧਮਾਕੇ ਦੌਰਾਨ ਮਰਨ ਵਾਲੇ ਮੁਲਜ਼ਮ ਤੇ ਹੀ ਸ਼ੱਕ ਦੀ ਸੂਈ ਹੈ।ਉਨ੍ਹਾਂ ਨੇ ਕਿਹਾ ਜਾਂ ਤਾਂ ਉਹ ਬੰਬ ਪਲਾਂਟ ਕਰ ਰਿਹਾ ਸੀ ਜਾਂ ਕੈਰੀ ਕਰ ਰਿਹਾ ਸੀ। ਐੱਨ ਐੱਸ ਜੀ ਦੀ ਟੀਮ ਅਤੇ ਐੱਨ ਆਈ ਏ ਦੀ ਟੀਮ ਦੇ ਨਾਲ ਫੋਰੈਂਸਿਕ ਟੀਮਾਂ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।