ਕੋਰੋਨਾ ਕਾਰਨ ਵਿਸਾਖੀ ਦੇ ਰੰਗ ਹੋਏ ਬੇਰੰਗ - ਵੈਸਾਖੀ ਦਾ ਤਿਉਹਾਰ
🎬 Watch Now: Feature Video

ਵਿਸਾਖੀ ਦਾ ਤਿਉਹਾਰ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ ਜਿਸ ਨੂੰ ਸਮੂਹ ਪੰਜਾਬੀ ਪੂਰੇ ਉਤਸ਼ਾਹ ਤੇ ਸ਼ਰਧਾ ਭਾਵ ਨਾਲ ਮਨਾਉਂਦੇ ਹਨ। ਖਾਲਸਾ ਸਾਜਨਾ ਦਿਵਸ ਦੇ ਇਸ ਪਾਵਨ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਤੇ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਉਪਰੰਤ ਸੰਗਤਾਂ ਦਾ ਭਾਰੀ ਇਕੱਠ ਲੱਗਦਾ ਹੈ ਪਰ 2020 ਦੀ ਵੈਸਾਖੀ ਨੂੰ ਕੋਰੋਨਾ ਦਾ ਗ੍ਰਹਿਣ ਹੀ ਲੱਗ ਗਿਆ ਹੈ। ਜਿੱਥੇ ਲੋਕ ਵੈਸਾਖੀ ਦਾ ਤਿਉਹਾਰ ਮੇਲਿਆ ਅਤੇ ਗੁਰਦੁਆਰਾ ਸਾਹਿਬ ਜਾ ਕੇ ਮਨਾਉਂਦੇ ਸਨ ਪਰ ਐਤਕੀ ਲੋਕ ਘਰਾਂ ਵਿੱਚ ਰਹਿ ਕੇ ਅਤੇ ਪਾਠ ਕਰਕੇ ਵੈਸਾਖੀ ਦਾ ਤਿਉਹਾਰ ਮਨਾਂ ਰਹੇ ਹਨ। ਸ੍ਰੀ ਦਰਬਾਰ ਸਾਹਿਬ 'ਚ 443 ਸਾਲਾਂ 'ਚ ਪਹਿਲੀ ਵਾਰ ਵੈਸਾਖੀ ਦੇ ਤਿਉਹਾਰ 'ਤੇ ਦਰਸ਼ਨੀ ਡਿਓੜੀ ਸੁੰਨੀ ਹੋ ਗਈ ਹੈ।