ਤਲਵੰਡੀ ਸਾਬੋ 'ਚ ਅਕਾਲੀ-ਕਾਂਗਰਸੀ ਭਿੜੇ ਚੱਲੀਆਂ ਕੁਰਸੀਆਂ, 1 ਜ਼ਖ਼ਮੀ - news punjabi
🎬 Watch Now: Feature Video
ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਮੌਹੋਲ ਉਸ ਸਮੇਂ ਤਨਾਹ ਪੂਰਣ ਹੋ ਗਿਆ ਜਦ ਗੋਲੀ ਚੱਲਣ ਨਾਲ ਇੱਕ ਵਿਅਕਤੀ ਫੱਟੜ ਹੋ ਗਿਆ। ਜਿਸ ਦੀ ਪਹਿਚਾਣ ਕਰਮ ਸਿੰਘ ਦੇ ਤੌਰ ਤੇ ਹੋਈ ਹੈ। ਅਕਾਲੀ ਦਲ ਨੇ ਇਲਜ਼ਾਮ ਲਗਾਇਆ ਹੈ ਕਿ ਕਾਂਗਰਸ ਵੱਲੋਂ ਪੋਲਿੰਗ ਬੂਥ ਨੰਬਰ 8 'ਤੇ ਕੁਰਸੀਆਂ ਚਲਾਈਆਂ ਗਇਆਂ, ਜਿਸ ਨਾਲ ਇੱਕ ਅਕਾਲੀ ਦਲ ਦਾ ਵਰਕਰ ਕਰਮ ਸਿੰਘ ਜ਼ਖ਼ਮੀ ਹੋ ਗਿਆ। ਫ਼ਿਲਹਾਲ ਜ਼ਖ਼ਮੀ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ਼ ਹੈ। ਉਧਰ, ਇਸ ਮਾਮਲੇ ਵਿੱਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ 20 ਤੋਂ ਵੱਧ ਆਰੋਪੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਕਾਂਗਰਸੀ ਵਰਕਰ ਦਾ ਨਾਂ ਵੀ ਸਾਹਮਣੇ ਆਇਆ ਹੈ।