ਪਟਿਆਲਾ ਦੀ 100 ਸਾਲ ਪੁਰਾਣੀ ਚਰਚ 'ਚ ਕ੍ਰਿਸਮਸ ਦੀਆਂ ਤਿਆਰੀਆਂ ਮੁਕੰਮਲ - 100 ਸਾਲ ਪੁਰਾਣੀ ਚਰਚ 'ਚ ਕ੍ਰਿਸਮਸ ਦੀਆਂ ਤਿਆਰੀਆਂ ਮੁਕੰਮਲ
🎬 Watch Now: Feature Video
ਪਟਿਆਲਾ: ਜਿੱਥੇ ਪੂਰੇ ਵਿਸ਼ਵ ਵਿੱਚ ਕ੍ਰਿਸਚਨ ਭਾਈਚਾਰੇ ਦੇ ਲੋਕ ਕ੍ਰਿਸਮਿਸ ਦਾ ਤਿਉਹਾਰ ਬੜੇ ਹੀ ਧੂਮਧਾਮ ਮਨਾ ਰਹੇ ਹਨ, ਉੱਥੇ ਹੀ ਪਟਿਆਲਾ ਦੀ ਬਾਰਾਂਦਰੀ ਵਿੱਚ ਸਥਿਤ ਚਰਚ ਵਿੱਚ ਕ੍ਰਿਸਮਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਚਰਚ ਦੇ ਪਾਧਰੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਟਿਆਲਾ ਦੀ ਬਾਰਾਂਦਰੀ ਵਿੱਚ ਸਥਿਤ ਇਹ ਚਰਚ ਸੰਨ 1800 ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ ਤੇ ਇਸ ਚਰਚ ਵਿੱਚ ਪੂਰੀਆਂ ਤਿਆਰੀਆਂ ਕ੍ਰਿਸਮਿਸ ਮਨਾਉਣ ਦੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਚਰਚ ਵਿੱਚ ਹਾਲੇ ਵੀ ਕਾਫ਼ੀ ਪੁਰਾਤਨ ਵਸਤਾਂ ਹਨ ਜਿਵੇਂ ਕਿ ਅੰਗਰੇਜ਼ਾਂ ਦੇ ਸਮੇਂ ਦੀਆਂ ਕੁਰਸੀਆਂ, ਲਾਲਟੈਨ ਲੈਂਪ ਆਦਿ ਹੋਰ ਕਾਫੀ ਚੀਜ਼ਾਂ ਇੱਥੇ ਦਾ ਫ਼ਰਨੀਚਰ ਵੀ ਬਹੁਤ ਹੀ ਪੁਰਾਤਨ ਹੈ। ਪਾਦਰੀ ਨੇ ਦੱਸਿਆ ਕਿ 24 ਦਸੰਬਰ ਦੀ ਰਾਤ ਤੇ 25 ਦਸੰਬਰ ਦੀ ਸਵੇਰ ਨੂੰ ਇਥੇ ਪ੍ਰਭੂ ਜਿਸੂ ਮਸੀਹ ਦੇ ਨਾਂਅ ਦਾ ਜਸ਼ਨ ਮਨਾਇਆ ਜਾਂਦਾ ਹੈ ਅਤੇ 4000 ਤੋਂ 5000 ਦੀ ਗਿਣਤੀ ਵਿੱਚ ਪਹੁੰਚਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ ਅਤੇ ਲੰਗਰ ਛੱਕਦੇ ਹਨ।