ਘਰ-ਘਰ ਜਾ, ਕਿਸਾਨੀ ਅੰਦੋਲਨ ਲਈ ਬੱਚੇ ਕਰ ਰਹੇ ਫ਼ੰਡ ਇਕੱਠ - ਬੱਚਿਆਂ ਨੇ ਕਿਸਾਨ ਅੰਦੋਲਨ ਲਈ ਦਾਨ ਇੱਕਠਾ ਕੀਤਾ
🎬 Watch Now: Feature Video
ਮਾਨਸਾ: ਦੇਸ਼ ਦੇ ਅੰਨਦਾਤਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਿਸਾਨ ਅੰਦੋਲਨ 'ਚ ਕਿਸਾਨਾਂ ਦੇ ਨਾਲ-ਨਾਲ ਹੁਣ ਬੱਚੇ ਵੀ ਹਿੱਸਾ ਲੈ ਰਹੇ ਹਨ। ਇਹ ਨਜ਼ਾਰਾ ਮਾਨਸਾ ਵਿਖੇ ਵੇਖਣ ਨੂੰ ਮਿਲਿਆ। ਇਥੇ ਬੱਚਿਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਕਿਸਾਨ ਅੰਦੋਲਨ ਲਈ ਦਾਨ ਇੱਕਠਾ ਕੀਤਾ। ਆਪਣੇ ਭੱਵਿਖ 'ਤੇ ਖ਼ਤਰਾ ਮੰਡਰਾਉਂਦੇ ਹੋਏ ਵੇਖ ਕੇ ਹੁਣ ਕਿਸਾਨਾਂ ਦੇ ਬੱਚੇ ਵੀ ਕਿਸਾਨ ਅੰਦੋਲਨ ਦਾ ਹਿੱਸਾ ਬਣ ਗਏ ਹਨ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਲਗਾਤਾਰ ਸੰਘਰਸ਼ ਕਰ ਰਹੇ ਹਨ।