ਕਿਸਾਨੀ ਧਰਨੇ ਤੋਂ ਪੰਜਾਬ ਦੀ ਨੰਨ੍ਹੀ ਧੀ ਦੀ ਕੇਂਦਰ ਨੂੰ ਲਲਕਾਰ ! - ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ
🎬 Watch Now: Feature Video
ਜਲੰਧਰ: ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ ਸੂਬੇ ਵਿੱਚ ਕੇਂਦਰ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਜਲੰਧਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖਿਲਾਫ਼ ਰੇਲਵੇ ਫਾਟਕ ਅਤੇ ਨੈਸ਼ਨਲ ਹਾਈਵੇਅ ‘ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਦੇ ਵਿੱਚ ਕਿਸਾਨਾਂ ਦੇ ਨਾਲ-ਨਾਲ ਨੌਜਵਾਨ, ਮਹਿਲਾਵਾਂ ਅਤੇ ਛੋਟੇ-ਛੋਟੇ ਬੱਚੇ ਵੀ ਕਿਸਾਨੀ ਧਰਨੀ ਵਿੱਚ ਪਹੁੰਚੇ ਰਹੇ ਹਨ। ਇਹ ਛੋਟੇ ਬੱਚੇ ਧਰਨੇ ਵਿੱਚ ਪਹੁੰਚ ਕਿਸਾਨਾਂ ਦੀ ਸੇਵਾ ਕਰਦੇ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਬੱਚਿਆਂ ਵੱਲੋਂ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਕਿਸਾਨੀ ਧਰਨੇ ਵਿੱਚ ਹੀ ਪਹੁੰਚੀ ਇੱਕ ਛੋਟੀ ਬੱਚੀ ਗੁਰਸੀਰਤ ਨੇ ਕਿਹਾ ਕਿ ਉਹ ਵੱਡੇ ਹੋ ਕੇ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕਰੇਗੀ।
Last Updated : Aug 21, 2021, 5:06 PM IST