ਮੋਟਰ ਵਹੀਕਲ ਐਕਟ 2019 ਵਿੱਚ ਕੀਤਾ ਗਿਆ ਬਦਲਾਅ - ਮੋਟਰ ਵਹੀਕਲ ਐਕਟ 2019
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4295951-thumbnail-3x2-bgjk.jpg)
ਚੰਡੀਗੜ੍ਹ : ਚੰਡੀਗੜ੍ਹ ਵਿੱਖੇ ਮੋਟਰ ਵਹੀਕਲ ਐਕਟ 2019 ਦੇ ਵਿੱਚ ਬਦਲਾਅ ਕਰ ਸਤੰਬਰ 'ਚ ਲਾਗੂ ਹੋਣ ਜਾ ਰਿਹਾ ਹੈ। ਇਸ ਵਿਸ਼ੇ ਨੂੰ ਲੈ ਕੇ ਸਿਟੀਜ਼ਨ ਅਵੇਰਨੈੱਸ ਗਰੁੱਪ ਚੰਡੀਗੜ੍ਹ ਅਤੇ ਉਪਭੋਗਤਾ ਵਾਈਸ ਦੁਆਰਾ ਚੰਡੀਗੜ੍ਹ ਵਿੱਚ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਰੋਡ ਸੈਫਟੀ ਨਿਯਮਾਂ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਨਾ ਸੀ। ਇਸ 'ਤੇ ਉਨ੍ਹਾਂ ਕਿਹਾ ਕਿ ਬਦਲਾਅ ਦਾ ਇੱਕ ਕਾਰਨ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ। ਉਪਭੋਗਤਾ ਵਾਇਸ ਦੇ ਸੀਈਓ ਆਸ਼ੀਸ਼ ਸਾਨਾਲ ਦਾ ਕਹਿਣਾ ਸੀ ਕਿ ਭਾਰਤ ਦੇ ਅੰਦਰ ਹਰ ਸਾਲ ਕਾਫ਼ੀ ਸੜਕ ਦੁਰਘਟਨਾਵਾਂ ਹੁੰਦੀਆਂ ਹਨ। ਮੋਟਰ ਸਾਈਕਲ ਐਕਟ 1 ਸਤੰਬਰ ਨੂੰ ਚੰਡੀਗੜ੍ਹ ਵਿੱਚ ਲਾਗੂ ਹੋ ਜਾਵੇਗਾ। ਇਸ ਨਾਲ ਜੁੜੀ ਹੋਈ ਇੱਕ ਗੱਲ ਹੋਰ ਦੱਸ ਦਈਏ ਕਿ ਕਾਰ ਦੀ ਪਿਛਲੀ ਸੀਟ 'ਤੇ ਬੈਠੀਆਂ ਸਵਾਰੀਆਂ ਨੂੰ ਵੀ ਸੀਟ ਬੈਲਟ ਲਗਾਉਣੀ ਪਵੇਗੀ ਤੇ ਉਲੰਘਣਾ ਕਰਨ ਵਾਲੇ ਨੂੰ ਭਾਰੀ ਜ਼ੁਰਮਾਨਾ ਵੀ ਪੈ ਸਕਦਾ ਹੈ।