ਬਠਿੰਡਾ 'ਚ ਮੌਸਮ ਦਾ ਬਦਲਿਆ ਮਿਜ਼ਾਜ, ਮੀਂਹ ਨਾਲ ਮਿਲੀ ਰਾਹਤ - ਗਰਮੀ ਤੋਂ ਰਾਹਤ
🎬 Watch Now: Feature Video
ਬਠਿੰਡਾ: ਕਈ ਦਿਨਾਂ ਤੋਂ ਗਰਮੀ ਪੈਣ ਕਾਰਨ ਲੋਕ ਪਰੇਸ਼ਾਨ ਸਨ।ਬਠਿੰਡਾ (Bathinda)ਵਿੱਚ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਿਸਾਨਾਂ (Farmers)ਦੇ ਲਈ ਇਹ ਮੀਂਹ ਲਾਹੇਵੰਦ ਹੈ। ਉਥੇ ਹੀ ਭਾਰੀ ਮੀਂਹ ਸ਼ਹਿਰ ਵਾਸੀਆ ਲਈ ਮੁਸੀਬਤ ਦਾ ਕਾਰਨ ਵੀ ਬਣਦਾ ਹੈ। ਭਾਰੀ ਮੀਂਹ ਪੈਣ ਕਾਰਨ ਮਾਰਕੀਟ ਵਿਚ ਪਾਣੀ ਜਮ੍ਹਾ ਹੋ ਗਿਆ ਹੈ। ਜਿਸ ਕਾਰਨ ਆਮ ਲੋਕਾਂ ਨੂੰ ਆਉਣਾ ਜਾਣਾ ਬਹੁਤ ਔਖਾ ਹੈ। ਉਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਪਰ ਗਲੀਆਂ ਵਿਚ ਪਾਣੀ ਖੜ੍ਹਾ ਹੋਣ ਦੀ ਸਮੱਸਿਆਂ ਤੋਂ ਲੋਕ ਪਰੇਸ਼ਾਨ ਹਨ। ਸਥਾਨਕ ਨਿਵਾਸੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੰਦਾ ਹੈ।