ਫ਼ਲ-ਸਬਜ਼ੀਆਂ ਵਾਲਿਆਂ ਨੂੰ ਸਕ੍ਰੀਨਿੰਗ ਦੇ ਆਧਾਰ 'ਤੇ ਮਿਲਣਗੇ ਪਾਸ - ਸਬਜ਼ੀਆਂ ਵੇਚਣ ਵਾਲੇ
🎬 Watch Now: Feature Video
ਚੰਡੀਗੜ੍ਹ: ਲੌਕਡਾਊਨ ਅਤੇ ਕਰਫ਼ਿਊ ਦੇ ਚੱਲਦਿਆਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਐਨਜੀਓਜ਼ ਜ਼ਰੂਰਤਮੰਦ ਲੋਕਾਂ ਦੇ ਲਈ ਰਾਸ਼ਨ ਵੰਡਣ ਦਾ ਕੰਮ ਕਰ ਰਹੀਆਂ ਹਨ। ਸੰਸਥਾਵਾਂ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਫ਼ਲ ਤੇ ਸਬਜ਼ੀ ਵੇਚਣ ਵਾਲੇ ਵੀ ਹਨ ਜੋ ਲੋਕਾਂ ਦੇ ਘਰਾਂ ਤੱਕ ਸਬਜ਼ੀਆਂ ਤੇ ਫ਼ਲ ਪਹੁੰਚਾ ਰਹੇ ਹਨ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਾਸ ਜਾਰੀ ਕੀਤੇ ਗਏ ਹਨ। ਪਰ ਪਾਸ ਦੇ ਨਾਲ-ਨਾਲ ਇਨ੍ਹਾਂ ਸਾਰੇ ਲੋਕਾਂ ਦੀ ਮੈਡੀਕਲ ਸਕ੍ਰੀਨਿੰਗ ਵੀ ਜ਼ਰੂਰੀ ਹੈ ਤਾਂ ਜੋ ਮੈਡੀਕਲ ਰਿਪੋਰਟ ਦੇ ਆਧਾਰ ਉੱਤੇ ਹੀ ਉਨ੍ਹਾਂ ਨੂੰ ਪਾਸ ਜਾਰੀ ਕੀਤਾ ਜਾਵੇ। ਮੰਡੀ ਵਿੱਚ ਸੈਂਕੜੇ ਲੋਕੀ ਆਉਂਦੇ ਜਾਂਦੇ ਰਹਿੰਦੇ ਇਸ ਕਰਕੇ ਇੱਥੇ ਸੰਕਰਮਣ ਫੈਲਣ ਦਾ ਡਰ ਹੈ ਤੇ ਜੇ ਸਮੇਂ ਰਹਿੰਦੇ ਇਨ੍ਹਾਂ ਲੋਕਾਂ ਦੀ ਮੈਡੀਕਲ ਜਾਂਚ ਨਹੀਂ ਕੀਤੀ ਜਾਂਦੀ ਤਾਂ ਇਹ ਕਾਫ਼ੀ ਜ਼ਿਆਦਾ ਘਾਤਕ ਸਾਬਿਤ ਹੋ ਸਕਦਾ ਹੈ। ਇਸ ਪਟੀਸ਼ਨ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਵੀ ਹਿੱਸਾ ਬਣਾਇਆ ਗਿਆ ਹੈ।