ਮੰਡੀ ਤੋਂ ਭੀੜ ਘੱਟ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣਾਇਆ ਦਿੱਲੀ ਦਾ 'ਔਡ ਈਵਨ' ਫਾਰਮੂਲਾ - ਔਡ ਈਵਨ ਫਾਰਮੂਲਾ
🎬 Watch Now: Feature Video
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਕਾਬੂ ਕਰਨ ਲਈ ਪੂਰੇ ਦੇਸ਼ 'ਚ ਲੌਕਡਾਊਨ ਕੀਤਾ ਗਿਆ ਹੈ। ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੰਡੀ ਨੂੰ ਖੋਲਣ ਲਈ ਦਿੱਲੀ ਵਾਂਗ ਔਡ ਈਵਨ ਫਾਰਮੂਲਾ ਨੂੰ ਅਪਣਾਇਆ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਲੌਕਡਾਊਨ ਦੌਰਾਨ ਮੰਡੀ 'ਚ ਹੋ ਰਹੀ ਭੀੜ ਨੂੰ ਘੱਟ ਕਰਨ ਲਈ ਇਹ ਫੈਸਲਾ ਲਿਆ ਹੈ। ਔਡ ਈਵਨ 'ਚ ਮੰਡੀ ਵਾਲਿਆਂ ਨੂੰ ਨੰਬਰ ਦਿੱਤੇ ਜਾਣਗੇ ਜਿਸ ਦਿਨ ਈਵਨ ਨੰਬਰ ਹੋਵੇਗਾ ਉਸ ਦਿਨ ਈਵਨ ਦੁਕਾਨਾਂ ਖੁੱਲਣਗੀਆਂ ਤੇ ਔਡ ਵਾਲੇ ਦਿਨ ਔਡ ਦੁਕਾਨਾਂ ਖੁੱਲਣਗੀਆਂ।